ਅਜ਼ਾਦੀ ਦਿਹਾੜੇ ਤੋਂ ਪਹਿਲਾ ਉਮਰਾਨੰਗਲ ਨੇ ਬਿਆਸ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ
ਬਾਬਾ ਬਕਾਲਾ ਸਾਹਿਬ, 11 ਅਗਸਤ (ਬਲਰਾਜ ਸਿੰਘ ਰਾਜਾ)- 15 ਅਗਸਤ ਅਜ਼ਾਦੀ ਦਿਹਾੜੇ ਸਮਾਰੋਹ ਦੇ ਮੁੱਦੇ ਨਜ਼ਰ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਬਿਆਸ ਰੇਲਵੇ ਸਟੇਸ਼ਨ ਤੇ ਘੇਰਾਬੰਦੀ ਅਤੇ ਤਲਾਸ਼ੀ(ਕਾਸੋ) ਅਭਿਆਸ ਤਹਿਤ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ ਉਮਰਾਨੰਗਲ ਨੇ ਕਿਹਾ ਕਿ ਕਾਸੋ ਅਭਿਆਸ 1 ਤਾਰੀਖ਼ ਤੋ ਸ਼ੁਰੂ ਹੋ ਗਿਆ ਹੈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਤਹਿਤ ਨਿੱਜੀ ਤੌਰ ਤੇ ਬਿਆਸ ਸਟੇਸ਼ਨ ਦਾ ਨਿਰੀਖਣ ਕੀਤਾ ਹੈ। ਉਨ੍ਹਾਂ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸੱਕੀ ਵਿਅਕਤੀ ਦੀਆ ਗਤੀਵਿਧੀਆਂ ਸਬੰਧੀ ਰੇਲਵੇ ਪੁਲੀਸ ਜਾ ਪੰਜਾਬ ਪੁਲੀਸ ਨੂੰ ਸੂਚਨਾ ਦੇਣ ਦੀ ਹਦਾਇਤ ਕੀਤੀ। ਕਿਸੇ ਵੀ ਸੁਰੱਖਿਆ ਸਬੰਧੀ ਚਿੰਤਾ ਤੇ ਸਬੰਧੀ ਉੱਚ ਅਧਿਕਾਰੀਆਂ ਅਤੇ ਸਹਾਇਤਾ ਨੰਬਰ ਤੇ ਫ਼ੋਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ,ਬੱਸ ਸਟੈਂਡ , ਰੇਲਵੇ ਸਟੇਸ਼ਨ, ਆਦਿ ਤੇ ਅਜਿਹੇ ਤਲਾਸ਼ੀ ਅਭਿਆਸ ਲਗਾਤਾਰ ਚਲਾਏ ਜਾਣਗੇ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰ ਸਕੇ।