ਬਲਵੰਤ ਸਿੰਘ ਸਿੱਧੂ ਬਣੇ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਦੇ ਪ੍ਰਧਾਨ
ਜਗਰਾਉਂ (ਦੀਪਕ ਜੈਨ)
ਅੱਜ ਪ੍ਰੋਪਰਟੀ ਸਲਾਹਕਾਰ ਐਂਡ ਬਿਲਡਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਫਾਈਵ ਰਿਵਰ ਦੇ ਮੀਟਿੰਗ ਹਾਲ ਅੰਦਰ ਹੋਈ ਜਿਸ ਵਿੱਚ ਚੇਅਰਮੈਨ ਹਰਜੀਤ ਸਿੰਘ ਸੋਨੂ ਅਰੋੜਾ ਵੱਲੋਂ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਕੇ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਜਿਸ ਵਿੱਚ ਬਲਵੰਤ ਸਿੰਘ ਸਿੱਧੂ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਕੁਲਵੰਤ ਸਿੰਘ ਖੁਰਾਨਾ ਨੂੰ ਵਾਈਸ ਪ੍ਰਧਾਨ, ਰਕੇਸ਼ ਮੈਨੀ ਨੂੰ ਜਨਰਲ ਸਕੱਤਰ,ਪ੍ਰਦੀਪ ਦੂਆ ਨੂੰ ਖਜਾਨਚੀ, ਸਚਿਨ ਗੋਇਲ ਜੋਇੰਟ ਸਕੱਤਰ, ਪਰਵੀਨ ਧਵਨ ਪ੍ਰੈਸ ਸਕੱਤਰ, ਇਕਬਾਲ ਸਿੰਘ ਕਟਾਰੀਆ ਨੂੰ ਸਰਪ੍ਰਸਤ ਅਤੇ ਐਡਵੋਕੇਟ ਐਸਐਸ ਛਾਵੜਾ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਮੀਟਿੰਗ ਅੰਦਰ ਚੇਅਰਮੈਨ ਹਰਜੀਤ ਸਿੰਘ ਸੋਨੂ ਅਰੋੜਾ ਨੇ ਕਿਹਾ ਕਿ ਪੁਰਾਣੀ ਕਾਰਜਕਾਰਨੀ ਦੇ ਅਹੁਦੇਦਾਰਾਂ ਦੀਆਂ ਅਹੁਦੇਦਾਰੀਆਂ ਬਰਖਾਸਤ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਹੁਣ ਐਸੋਸੀਏਸ਼ਨ ਦੇ ਸਿਰਫ ਮੈਂਬਰ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਅਹੁਦੇ ਦੀ ਦੁਰਵਰਤੋਂ ਨਹੀਂ ਕਰਨਗੇ।
ਨਵੇਂ ਚੁਣੇ ਪ੍ਰਧਾਨ ਬਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਸਮੂਹ ਮੈਂਬਰ ਸਾਹਿਬਾਨ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਰਾਬਤਾ ਕਰਕੇ ਦੱਸ ਸਕਦੇ ਹਨ ਅਤੇ ਸਰਕਾਰੇ ਦਰਬਾਰੇ ਕਿਸੇ ਤਰ੍ਹਾਂ ਦੀ ਕੋਈ ਅੜਚਨ ਹੋਵੇ ਤਾਂ ਉਹ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ।