ਫੋਰਟਿਸ ਮੋਹਾਲੀ ਵਿਖੇ ਦਿਲ ਦੀ ਗੰਭੀਰ ਬਿਮਾਰੀ ਵਾਲੇ 62 ਸਾਲਾ ਮਰੀਜ਼ ਨੂੰ ਨੋਨ-ਸਰਜੀਕਲ ਪ੍ਰਕਿਰਿਆ ਰਾਹੀਂ ਨਵਾਂ ਜੀਵਨ ਮਿਲਿਆ
- ਟੀਏਵੀਆਰ ਇੱਕ ਮਿਨੀਮਲ-ਇਨਵੇਸਿਵ ਪ੍ਰਕਿਰਿਆ ਹੈ, ਜਿਸ ਨਾਲ ਪ੍ਰਭਾਵਿਤ ਹੋਏ ਐਓਰਟਿਕ ਵਾਲਵ ਨੂੰ ਬਿਨਾਂ ਓਪਨ-ਹਾਰਟ ਸਰਜਰੀ ਦੇ ਬਦਲਿਆ ਜਾਂਦਾ ਹੈ-
ਚੰਡੀਗੜ੍ਹ, 27 ਸਤੰਬਰ, 2025: ਫੋਰਟਿਸ ਹਸਪਤਾਲ ਮੋਹਾਲੀ ਵਿਖੇ ਕਾਰਡੀਓਲੋਜੀ ਟੀਮ ਨੇ ਡਾ. ਆਰ.ਕੇ. ਜਸਵਾਲ, ਮੁਖੀ, ਕਾਰਡੀਓਲੋਜੀ ਵਿਭਾਗ ਅਤੇ ਡਾਇਰੈਕਟਰ - ਕੈਥਲੈਬਸ ਦੀ ਅਗਵਾਈ ਵਿੱਚ, ਟ੍ਰਾਂਸਕੈਥੀਟਰ ਐਓਰਟਿਕ ਵਾਲਵ ਰਿਪਲੇਸਮੈਂਟ (ਟੀਏਵੀਆਰ) ਦੀ ਸਭ ਤੋਂ ਐਡਵਾਂਸਡ ਅਤੇ ਨੋਨ-ਸਰਜੀਕਲ ਪ੍ਰਕਿਰਿਆ ਰਾਹੀਂ ਕਈ ਵੱਖ- ਵੱਖ ਰੋਗਾਂ ਤੋਂ ਪੀੜਤ ਅਤੇ ਸਰਜਰੀ ਲਈ ਅਯੋਗ 62 ਸਾਲਾ ਮਰੀਜ਼ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ।
ਆਮ ਤੌਰ 'ਤੇ, ਟੀਏਵੀਆਰ ਪ੍ਰਕਿਰਿਆ ਮਰੀਜ਼ ਦੇ ਖੱਬੇ ਦਿਲ ਵਿੱਚ ਬਲਾਕਡ ਐਓਰਟਿਕ ਵਾਲਵ ਰਾਹੀਂ ਗਰਾਈਨ ਆਰਟਰੀ ਤੋਂ ਇੱਕ ਤਾਰ ਨੂੰ ਪਿੱਛੇ ਵੱਲ ਲੰਘਾ ਕੇ ਕੀਤਾ ਜਾਂਦਾ ਹੈ। ਇਸ ਤਾਰ ਨਾਲ, ਇੱਕ ਕਾਰਡੀਓਲੋਜਿਸਟ ਗਰੌਇਨ ਆਰਟਰੀ ਤੋਂ ਵਾਲਵ ਨੂੰ ਦਿਲ ਤੱਕ ਲੈ ਜਾਂਦਾ ਹੈ ਅਤੇ ਇਸਨੂੰ ਉੱਥੇ ਇਮਪਲਾਂਟ ਕਰਦਾ ਹੈ।
ਇਸ ਮਾਮਲੇ ਵਿੱਚ, ਮੁੱਖ ਚੁਣੌਤੀ ਮਰੀਜ਼ ਦਾ ਮੂਲ ਵਾਲਵ ਸੀ, ਜੋ ਬੁਰੀ ਤਰ੍ਹਾਂ ਬੰਦ, ਵਿਗੜਿਆ ਹੋਇਆ ਅਤੇ ਕੈਲਸੀਫਾਈਡ ਸੀ। ਇਸ ਲਈ, ਤਾਰ - ਜੋ ਕਿ ਇੱਕ ਟ੍ਰੈਕ ਵਜੋਂ ਕੰਮ ਕਰਦੀ ਹੈ - ਇਮਪਲਾਂਟੇਸ਼ਨ ਲਈ ਵਾਲਵ ਵਿੱਚੋਂ ਨਹੀਂ ਲੰਘ ਰਹੀ ਸੀ। ਇਸ ਬਿਮਾਰ ਵਾਲਵ ਤੱਕ ਬਿਨਾਂ ਸਰਜਰੀ ਦੇ ਪਹੁੰਚਣ ਲਈ ਉਪਲਬਧ ਇੱਕੋ ਇੱਕ ਰਸਤਾ ਗਰੌਇਨ ਨਾੜੀ ਤੋਂ ਦਿਲ ਦੇ ਸੱਜੇ ਚੈਂਬਰਾਂ ਤੱਕ ਜਾਣਾ ਸੀ, ਫਿਰ ਖੱਬੇ ਦਿਲ ਵਿੱਚ ਸੈਪਟਲ ਪੰਕਚਰ ਰਾਹੀਂ ਪਾਰ ਕਰਨਾ ਸੀ, ਅਤੇ ਫਿਰ ਖੂਨ ਦੇ ਕੁਦਰਤੀ ਜੈੱਟ ਨਾਲ ਉਲਟ ਦਿਸ਼ਾ ਵਿੱਚ ਵਾਲਵ ਨੂੰ ਪਾਰ ਕਰਨਾ ਸੀ।
ਇਹ ਸਰਜਰੀ ਦੀ ਵਿਲੱਖਣਤਾ ਸੀ, ਜਿਸ ਤੋਂ ਬਾਅਦ ਡਾ. ਜਸਵਾਲ ਨੇ ਇੰਡੀਆ ਵਾਲਵ 2025 ਵਿੱਚ ਵੀ ਕੇਸ ਪੇਸ਼ ਕੀਤਾ, ਜੋ ਕਿ ਦੁਨੀਆ ਭਰ ਦੇ ਮਾਹਰ ਕਾਰਡੀਓਲੋਜਿਸਟਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਇੱਕ ਸਾਂਝੇ ਪਲੇਟਫਾਰਮ 'ਤੇ ਲਿਆਉਣ ਵਾਲੇ ਸਭ ਤੋਂ ਪ੍ਰਸਿੱਧ ਵਾਲਵ ਕਾਨਫਰੰਸਾਂ ਵਿੱਚੋਂ ਇੱਕ ਹੈ।
ਟੀਏਵੀਆਰ ਇੱਕ ਓਪਨ-ਹਾਰਟ ਸਰਜਰੀ ਤੋਂ ਬਿਨਾਂ ਇੱਕ ਬਿਮਾਰ ਐਓਰਟਿਕ ਵਾਲਵ ਨੂੰ ਬਦਲਣ ਲਈ ਇੱਕ ਮਿਨੀਮਲ-ਇਨਵੇਸਿਵ ਸਰਜਰੀ ਹੈ। ਇਸ ਐਡਵਾਂਸਡ ਤਕਨਾਲੋਜੀ ਦੀ ਵਰਤੋਂ ਐਓਰਟਿਕ ਵਾਲਵ ਸਟੈਨੋਸਿਸ ਵਾਲੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇੱਕ ਹੋਰ ਮਾਮਲੇ ਵਿੱਚ, ਮਰੀਜ਼ ਦਾ * ਸਾਲ ਦੀ ਉਮਰ ਦਾ ਬਾਈਕਸਪਿਡ ਪਿਨਹੋਲ ਸੀਵੀਅਰ ਐਓਰਟਿਕ ਸਟੇਨੋਸਿਸ - (ਇੱਕ ਜਮਾਂਦਰੂ ਅਤੇ ਗੰਭੀਰ ਦਿਲ ਦੀ ਬਿਮਾਰੀ ਜਿਸ ਵਿੱਚ ਐਓਰਟਿਕ ਵਾਲਵ, ਜਿਸ ਵਿੱਚ ਤਿੰਨ ਦੀ ਬਜਾਏ ਸਿਰਫ ਦੋ ਫਲੈਪ ਹੁੰਦੇ ਹਨ, ਦਿਲ ਤੋਂ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਸੁੰਗੜਦਾ ਅਤੇ ਸੀਮਤ ਕਰਦਾ ਹੈ) ਤੋਂ ਪੀੜਤ ਸੀ, ਦਾ ਸਫਲ ਇਲਾਜ ਕੀਤਾ ਗਿਆ।
ਕਿਉਂਕਿ ਮਰੀਜ਼ ਨੂੰ ਸਾਹ ਲੈਣ ਵਿੱਚ ਤੇਜ਼ ਤਕਲੀਫ਼ ਅਤੇ ਥਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸਨੇ ਹਾਲ ਹੀ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਡਾ. ਆਰ.ਕੇ. ਜਸਵਾਲ, ਮੁਖੀ, ਕਾਰਡੀਓਲੋਜੀ ਵਿਭਾਗ ਅਤੇ ਡਾਇਰੈਕਟਰ - ਕੈਥਲੈਬਸ - ਜੋ ਕਿ ਉੱਤਰੀ ਖੇਤਰ ਵਿੱਚ ਪਹਿਲੇ ਪ੍ਰਮਾਣਿਤ ਸੁਤੰਤਰ ਟੀਏਵੀਆਰ ਆਪਰੇਟਰ ਹਨ, ਨਾਲ ਸੰਪਰਕ ਕੀਤਾ।
ਮੌਜੂਦਾ ਵੱਖ-ਵੱਖ ਦੇ ਕਾਰਨ, ਡਾ. ਜਸਵਾਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਮਰੀਜ਼ 'ਤੇ ਟੀਏਵੀਆਰ ਕਰਨ ਦਾ ਫੈਸਲਾ ਕੀਤਾ। ਪ੍ਰਕਿਰਿਆ ਦੌਰਾਨ, ਖਰਾਬ ਵਾਲਵ ਦੇ ਅੰਦਰ ਇੱਕ ਨਵਾਂ ਐਓਰਟਿਕ ਵਾਲਵ ਰੱਖਿਆ ਗਿਆ, ਜਿਸ ਤੋਂ ਬਾਅਦ, ਨਵੇਂ ਵਾਲਵ ਨੇ ਪੁਰਾਣੇ ਵਾਲਵ ਨੂੰ ਬਾਹਰ ਧੱਕ ਦਿੱਤਾ ਅਤੇ ਤੁਰੰਤ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕੀਤਾ। ਮਰੀਜ਼ ਦੀ ਸੁਚਾਰੂ,ਤੇਜ ਪੋਸਟ-ਆਪਰੇਟਿਵ ਰਿਕਵਰੀ ਹੋਈ ਅਤੇ ਪ੍ਰਕਿਰਿਆ ਤੋਂ ਤਿੰਨ ਦਿਨਾਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ।
ਇਸ ਮਾਮਲੇ 'ਤੇ ਚਰਚਾ ਕਰਦੇ ਹੋਏ, ਡਾ. ਜਸਵਾਲ ਨੇ ਕਿਹਾ, "ਟੀਏਵੀਆਰ ਇੱਕ ਰਵਾਇਤੀ ਓਪਨ-ਹਾਰਟ ਸਰਜਰੀ ਦਾ ਸਭ ਤੋਂ ਐਡਵਾਂਸਡ, ਮਿਨੀਮਲ-ਇਨਵੇਸਿਵ ਵਿਕਲਪ ਹੈ। ਐਓਰਟਿਕ ਵਾਲਵ ਦੇ ਤੰਗ ਹੋਣ ਕਾਰਨ, ਮਰੀਜ਼ ਨੂੰ ਛਾਤੀ ਵਿੱਚ ਦਰਦ, ਚੱਕਰ ਆਉਣੇ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਇਹ ਇਨੋਵੇਟਿਵ ਤਕਨਾਲੋਜੀ ਮਰੀਜ਼ ਦੇ ਤੰਗ ਐਓਰਟਿਕ ਵਾਲਵ ਨੂੰ ਬਦਲਣ ਵਿੱਚ ਮਦਦ ਕਰਦੀ ਹੈ ਜੋ ਖੂਨ ਦੇ ਪ੍ਰਵਾਹ ਨੂੰ ਹੌਲੀ ਕਰ ਦਿੰਦਾ ਹੈ।ਫੋਰਟਿਸ ਹਸਪਤਾਲ ਮੋਹਾਲੀ ਵਿਖੇ, ਅਸੀਂ ਸੁਤੰਤਰ ਤੌਰ 'ਤੇ ਟੀਏਵੀਆਰ ਸਰਜਰੀਆਂ ਕਰ ਰਹੇ ਹਾਂ, ਅਤੇ ਮੈਂ ਉੱਤਰੀ ਖੇਤਰ ਵਿੱਚ ਪਹਿਲਾ ਸਰਟੀਫਾਈਡ ਸੁਤੰਤਰ ਟੀਏਵੀਆਰ ਆਪਰੇਟਰ ਹਾਂ।"