ਅਕਾਲ ਅਕੈਡਮੀ ਕੌੜੀਵਾੜਾ ਵਿਖੇ ਇੰਟਰ ਅਕੈਡਮੀ ਹਾਕੀ ਟੂਰਨਾਮੈਂਟ ਦਾ ਸਫ਼ਲਤਾਪੂਰਨ ਆਯੋਜਨ
ਕੌੜੀਵਾਲਾ, 26 ਸਤੰਬਰ 2025- ਕਲਗੀਧਰ ਟਰਸਟ ਬੜੂ ਸਾਹਿਬ ਵਿੱਦਿਅਕ ਸੰਸਥਾ ਅਧੀਨ ਚੱਲ ਰਹੀ ਅਕਾਲ ਅਕੈਡਮੀ ਕੌੜੀਵਾੜਾ ਵਿਖੇ ਇੰਟਰ ਅਕਾਲ ਅਕੈਡਮੀ ਹਾਕੀ ਟੂਰਨਾਮੈਂਟ (ਲੜਕੀਆਂ) ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਅਕਾਲ ਅਕੈਡਮੀਆਂ ਨੇ ਜੋਸ਼ ਤੇ ਜਜ਼ਬੇ ਨਾਲ ਹਿੱਸਾ ਲਿਆ। ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਉੱਡਤ ਸੈਦੇਵਾਲਾ, ਅਕਾਲ ਅਕੈਡਮੀ ਏਲਨਾਬਾਦ ਅਤੇ ਅਕਾਲ ਅਕੈਡਮੀ ਜਗ੍ਹਾ ਰਾਮ ਤੀਰਥ ਸਮੇਤ ਹੋਰ ਅਕੈਡਮੀਆਂ ਨੇ ਵੀ ਭਾਗ ਲਿਆ। ਇਹ ਖੇਡ ਮੁਕਾਬਲੇ ਬੜੇ ਉਤਸ਼ਾਹਜਨਕ ਮਾਹੌਲ ਵਿੱਚ ਹੋਏ। ਲੜਕੀਆਂ ਦੇ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਅਕਾਲ ਅਕੈਡਮੀ ਕੌੜੀਵਾੜਾ, ਦੂਜਾ ਸਥਾਨ ਅਕਾਲ ਅਕੈਡਮੀ ਜਗ੍ਹਾ ਰਾਮ ਤੀਰਥ ਅਤੇ ਤੀਜਾ ਸਥਾਨ ਅਕਾਲ ਅਕੈਡਮੀ ਉੱਡਤ ਸੈਦੇ ਵਾਲਾ ਨੇ ਹਾਸਿਲ ਕੀਤਾ। ਇਸ ਮੌਕੇ ਅਕਾਲ ਅਕੈਡਮੀ ਕੌੜੀਵਾੜਾ ਦੇ ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਆਤਮਵਿਸ਼ਵਾਸ ਅਤੇ ਟੀਮ ਵਰਕ ਨੂੰ ਵੀ ਮਜ਼ਬੂਤ ਕਰਦੀਆਂ ਹਨ। ਇਸ ਟੂਰਨਾਮੈਂਟ ਦੇ ਅਖੀਰ ਵਿੱਚ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਨੀਸ਼ੂ ਦੇਵੀ (ਪੀ.ਟੀ.ਆਈ.), ਮਹਿੰਦਰ ਸਿੰਘ, ਰਾਜਵਿੰਦਰ ਕੌਰ, ਕਰਨੈਲ ਸਿੰਘ, ਵਿਵੇਕ ਕੰਠਵਾਲ ਅਤੇ ਅਕਾਲ ਅਕੈਡਮੀ ਦੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।