ਗੁਰਦਾਸਪੁਰ ਦਾ ਨੌਜਵਾਨ ਜੂਡੋ ਕੋਚ ਹੁਣ ਦੇਵੇਗਾ ਭਾਰਤ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਕੋਚਿੰਗ
ਕਾਬਲੀਅਤ ਦੀ ਚਲਦੇ ਯੂਥ ਏਸਿ਼ਅਨ ਗੇਮਸ ਵਿੱਚ ਬਤੋਰ ਕੋਚ ਹੋਈ ਕੋਚ ਰਵੀ ਕੁਮਾਰ ਦੀ ਸਲੈਕਸ਼ਨ, ਅਗਲੇ ਮਹੀਨੇ 14 ਖਿਡਾਰੀਆਂ ਨਾਲ ਭਰੇਗਾ ਬਹਿਰੀਨ ਲਈ ਉੜਾਨ
ਰੋਹਿਤ ਗੁਪਤਾ
ਗੁਰਦਾਸਪੁਰ 27 ਸਤੰਬਰ 2025- ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੁਡੋ ਸੈਂਟਰ ਨੇ ਬਹੁਤ ਸਾਰੇ ਨਾਮੀ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ ਪਰ ਹੁਣ ਇਸ ਜਡੋ ਸੈਂਟਰ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ । ਇਥੋਂ ਦੇ ਨੌਜਵਾਨ ਕੋਚ ਰਵੀ ਕੁਮਾਰ ਨੂੰ ਉਸ ਦੇ ਕਾਬਲੀਅਤ ਦੀ ਬਦੌਲਤ ਯੂਥ ਏਸ਼ੀਅਨ ਗੇਮਸ ਵਿੱਚ ਭਾਰਤ ਦੇ 14 ਖਿਡਾਰੀਆਂ ਨਾਲ ਬਤੌਰ ਕੋਚ ਬਹਿਰੀਨ ਤੇ ਦੋਰੇ ਲਈ ਚੁਣਿਆ ਗਿਆ ਹੈ। ਪੂਰੇ ਭਾਰਤ ਵਿੱਚੋਂ ਏਸ਼ੀਅਨ ਗੇਮਸ ਲਈ 14 ਖਿਡਾਰੀ ਚੁਣੇ ਗਏ ਹਨ ਅਤੇ ਚਾਰ ਕੋਚ ਵੀ ਇਹਨਾਂ ਨੂੰ ਟ੍ਰੇਨਿੰਗ ਦੇਣ ਲਈ ਚੁਣੇ ਗਏ ਹਨ।
ਭੋਪਾਲ ਵਿਖੇ ਇੱਕ ਮਹੀਨਾ ਇਹ ਕੋਚ ਆਪਣੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣਗੇ ਤੇ ਉਸ ਤੋਂ ਬਾਅਦ ਅਗਲੇ ਮਹੀਨੇ ਬਹਿਰੀਨ ਦੀ ਉਡਾਨ ਭਰਨਗੇ। ਆਸ ਜਤਾਈ ਜਾ ਰਹੀ ਹੈ ਕਿ ਬਤੌਰ ਕੋਚ ਚੁਣੇ ਜਾਣ ਤੋਂ ਬਾਅਦ ਰਵੀ ਕੁਮਾਰ ਅੰਤਰਰਾਸ਼ਟਰੀ ਪੱਧਰ ਤੇ ਨਵਾਂ ਅਨੁਭਵ ਹਾਸਲ ਕਰਕੇ ਵਾਪਸ ਪਰਤਣਗੇ ਅਤੇ ਆਪਣੇ ਜੁੱਡੋ ਦੀਆਂ ਨਵੀਆਂ ਸਿੱਖਿਆ ਬਰੀਕੀਆਂ ਤੋ ਜਾਣੂ ਕਰਵਾ ਕੇ ਉਹਨਾਂ ਦੀ ਖੇਡ ਨੂੰ ਹੋਰ ਨਿਖਾਰਨ ਵਿੱਚ ਕਾਮਯਾਬ ਹੋਣਗੇ। ਰਵੀ ਕੁਮਾਰ ਜੀ ਇਸ ਪ੍ਰਾਪਤੀ ਲਈ ਉਸ ਨੂੰ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਦੇ ਮੁੱਖ ਕੋਚ ਅਤੇ ਸੰਚਾਲਕ ਅਮਰਜੀਤ ਸ਼ਾਸਤਰੀ ਅਤੇ ਸਾਬਕਾ ਜੁੱਡੋ ਖਿਡਾਰੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।