ਵਿਧਾਇਕ ਵੱਲੋਂ 69 ਵੀਆਂ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 20 ਅਗਸਤ : ਜ਼ਿੰਦਗੀ ਵਿੱਚ ਸਫਲਤਾ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ, ਜੋ ਮੁਸ਼ਕਲਾਂ, ਨਾਕਾਮੀਆਂ ਅਤੇ ਰੁਕਾਵਟਾਂ ਦੇ ਆਉਣ ਬਾਵਜੂਦ ਵੀ ਕਦੇ ਵੀ ਹਾਰ ਨਹੀਂ ਮੰਨਦੇ। ਉਹ ਹਰ ਵਾਰ ਦੁਬਾਰਾ ਉੱਠਦੇ ਹਨ ਤੇ ਲਗਾਤਾਰ ਕੋਸ਼ਿਸਾਂ ਕਰਦੇ ਹਨ ਅਤੇ ਅਖੀਰ ਆਪਣਾ ਮੁਕਾਮ ਹਾਸਲ ਕਰ ਲੈਂਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ 69 ਵੀਆਂ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਉਦਘਾਟਨ ਸ਼ਾਨੋ ਸ਼ੌਕਤ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸਿੱਖਿਆ, ਸਿਹਤ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਨੌਜਵਾਨ ਅੱਗੇ ਨਿਕਲਕੇ ਜਿੱਥੇ ਨੈਸ਼ਨਲ/ਇੰਟਰਨੈਸ਼ਨਲ ਵਿੱਚ ਮੈਡਲ ਪ੍ਰਾਪਤ ਕਰਦੇ ਹਨ, ਉਥੇ ਹੀ ਖੇਡਾਂ ਨਸ਼ਿਆਂ ਦੀ ਭੈੜੀ ਦਲਦਲ ਤੋਂ ਵੀ ਬਚਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ।
ਇਸ ਦੌਰਾਨ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਤਾਈਕਵਾਡੋਂ ਅੰਡਰ 14 ਮੁੰਡੇ 23 ਕਿਲੋ ਭਾਰ ਵਿੱਚ ਨਵਦੀਪ ਸਿੰਘ ਮੌੜ ਜੋਨ ਨੇ ਪਹਿਲਾ, ਹਰਜਿੰਦਰ ਸਿੰਘ ਮੌੜ ਜੋਨ ਨੇ ਦੂਜਾ, 25 ਕਿਲੋ ਭਾਰ ਵਿੱਚ ਖੁਸ਼ਪ੍ਰੀਤ ਸਿੰਘ ਮੌੜ ਜੋਨ ਨੇ ਪਹਿਲਾ, ਨਿਖਿਲ ਸ਼ਰਮਾ ਗੋਨਿਆਣਾ ਜੋਨ ਨੇ ਦੂਜਾ, 27 ਕਿਲੋ ਭਾਰ ਵਿੱਚ ਲਵਯਮ ਬਠਿੰਡਾ 2 ਜੋਨ ਨੇ ਪਹਿਲਾ, ਹੈਪੀ ਸਿੰਘ ਮੌੜ ਜੋਨ ਨੇ ਦੂਜਾ, 32 ਕਿਲੋ ਵਿੱਚ ਤਨਮੈ ਬਠਿੰਡਾ 1 ਨੇ ਪਹਿਲਾ, ਆਰੁਸ ਬਠਿੰਡਾ 2 ਜੋਨ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਗੱਤਕਾ ਅੰਡਰ 14 ਲੜਕੀਆਂ ਫਰੀ ਸੋਟੀ ਵਿਅਕਤੀਗਤ ਵਿੱਚ ਸਿਮਰਨਪ੍ਰੀਤ ਕੌਰ ਮੰਡੀ ਕਲਾਂ ਜੋਨ ਨੇ ਪਹਿਲਾ, ਨਵਦੀਪ ਕੌਰ ਮੰਡੀ ਫੂਲ ਜੋਨ ਨੇ ਦੂਜਾ, ਅੰਡਰ 19 ਵਿੱਚ ਅਮਨਪ੍ਰੀਤ ਕੌਰ ਤਲਵੰਡੀ ਸਾਬੋ ਜੋਨ ਨੇ ਪਹਿਲਾ, ਹਰਨੂਰ ਕੌਰ ਮੌੜ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ 19 ਕੁੜੀਆਂ ਵਿੱਚ ਭੁੱਚੋ ਮੰਡੀ ਨੇ ਮੰਡੀ ਕਲਾਂ ਨੂੰ, ਅੰਡਰ 17 ਕੁੜੀਆ ਵਿੱਚ ਮੰਡੀ ਫੂਲ ਨੇ ਗੋਨਿਆਣਾ ਨੂੰ ਅਤੇ ਮੋੜ ਮੰਡੀ ਨੇ ਭਗਤਾ ਜੋਨ ਨੂੰ ਹਰਾਇਆ।
ਇਸ ਮੌਕੇ ਕੌਸਲਰ ਸੁਖਦੀਪ ਸਿੰਘ ਢਿਲੋਂ,ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਸੁਨੀਲ ਗੁਪਤਾ, ਲੈਕਚਰਾਰ ਜਗਦੀਸ਼ ਕੁਮਾਰ, ਹਰਭਗਵਾਨ ਦਾਸ, ਨਵਸੰਗੀਤ, ਗੁਰਜੀਤ ਸਿੰਘ ਝੱਬਰ, ਹਰਬਿੰਦਰ ਸਿੰਘ ਨੀਟਾ ਅਤੇ ਭੁਪਿੰਦਰ ਸਿੰਘ ਤੱਗੜ ਆਦਿ ਹਾਜ਼ਰ ਸਨ।