CCT, CGC Landran ਦੇ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਐਂਟੀਮਾਈਕ੍ਰੋਬਾਇਲ ਰਜ਼ਿਸਟੈਂਸ (ਏਐਮਆਰ) ਸੰਬੰਧੀ ਜਾਗਰੂਕਤਾ ਲਈ ਵਰਕਸ਼ਾਪ
ਚੰਡੀਗੜ੍ਹ, 12 ਅਗਸਤ 2025-ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ, (ਸੀਸੀਟੀ), ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਏਸੀਆਈਸੀ, ਰਾਈਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ, ਐਂਟੀਮਾਈਕਰੋਬਾਇਲ ਰਜ਼ਿਸਟੈਂਸ (ਏਐਮਆਰ) ਦੇ ਵਧ ਰਹੇ ਖ਼ਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਰਕਸ਼ਾਪ ਕਰਵਾਈ ਗਈ। ‘ਦਿ ਸਾਈਲੈਂਟ ਪੈਨਡੈਮਿਕ: ਅੰਡਰਸਟੈਂਡਿੰਗ ਐਂਟੀਮਾਈਕਰੋਬਾਇਲ ਰਜ਼ਿਸਟੈਂਸ ‘ ਵਿਸ਼ੇ ਸੰੰਬੰਧੀ ਇਸ ਵਰਕਸ਼ਾਪ ਦਾ ਉਦੇਸ਼ ਵਿਿਦਆਰਥੀਆਂ ਨੂੰ ਏਐਮਆਰ ਵਿਧੀਆਂ, ਬਾਇਓਇਨਫਾਰਮੈਟਿਕ ਪਾਈਪਲਾਈਨਾਂ ਸਣੇ ਨਿਗਰਾਨੀ ਵਿਧੀਆਂ (ਸਰਵੇਲੈਂਸ ਮੈਥਡੋਲੋਜੀ) ਅਤੇ ਕਲੀਨਿਕਲ ਪ੍ਰਬੰਧਨ ਰਣਨੀਤੀਆਂ ਬਾਰੇ ਤਕਨੀਕੀ ਸਮਝ ਵਧਾਉਣਾ ਸੀ।
ਇਸ ਤੋਂ ਇਲਾਵਾ ਵਰਕਸ਼ਾਪ ਦਾ ਮਕਸਦ ਜ਼ਿੰਮੇਵਾਰ ਐਂਟੀਮਾਈਕ੍ਰੋਬਾਈਲ ਸਟੀਵਰਡਸ਼ਿਪ ਨੂੰ ਪ੍ਰੋਤਸਾਹਿਤ ਕਰਨਾ ਅਤੇ ਵਿਿਦਆਰਥੀ ਭਾਗੀਦਾਰੀ ਵਧਾਉਣਾ ਸੀ ਜਿਸ ਲਈ ਵਿਸ਼ੇਸ਼ ਜਾਣਕਾਰੀ ਭਰਪੂਰ ਸੈਸ਼ਨ ਅਤੇ ਮੁਕਾਬਲੇ ਵੀ ਕਰਵਾਏ ਗਏ। ਜ਼ਿਕਰਯੋਗ ਹੈ ਕਿ ਏਐਮਆਰ ਇੱਕ ਮਹੱਤਵਪੂਰਨ ਵਿਸ਼ਵ ਵਿਆਪੀ ਸਿਹਤ ਚਿੰਤਾ ਹੈ ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਰੋਗਾਣੂਨਾਸ਼ਕ ਸੂਖਮ ਜੀਵ ਜਿਵੇਂ ਕਿ ਬੈਕਟੀਰੀਆ, ਵਾਇਰਸ, ਫੰਜਾਈ ਅਤੇ ਐਂਟੀਮਾਈਕਰੋਬਾਇਲ ਏਜੰਟਾਂ ਜਿਵੇਂ ਕਿ ਐਂਟੀਬਾਇਓਟਿਕਸ, ਐਂਟੀਵਾਇਰਲ, ਐਂਟੀਫੰਗਲ ਅਤੇ ਐਂਟੀਪੈਰਾਸਾਈਟਿਕਸ ਦੇ ਰੋਕਥਾਮ ਜਾਂ ਘਾਤਕ ਪ੍ਰਭਾਵਾਂ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੇ ਹਨ। ਇਹ ਪ੍ਰਤੀਰੋਧ (ਰਜ਼ਿਸਟੈਂਸ) ਜੈਨੇਟਿਕ ਮਿਊਟੇਸ਼ਨਜ਼ ਅਤੇ ਹੋਰਿਜੌਂਟਲ ਜੀਨ ਟ੍ਰਾਂਸਫਰ ਦੁਆਰਾ ਪੈਦਾ ਹੁੰਦਾ ਹੈ, ਜੋ ਅਕਸਰ ਕਲੀਨਿਕਲ, ਵੈਟਰਨਰੀ ਅਤੇ ਖੇਤੀਬਾੜੀ ਸੈਟਿੰਗਾਂ ਵਿੱਚ ਐਂਟੀਮਾਈਕਰੋਬਾਇਲ ਦੀ ਦੁਰਵਰਤੋਂ ਅਤੇ ਜ਼ਿਆਦਾ ਵਰਤੋਂ ਦੁਆਰਾ ਤੇਜ਼ ਹੁੰਦਾ ਹੈਕਦਤਅਤੇ ਬਿਮਾਰੀ, ਮੌਤ ਦਰ ਅਤੇ ਸਿਹਤ ਸੰਭਾਲ ਲਾਗਤਾਂ ਵਿੱਚ ਵਾਧਾ ਹੁੰਦਾ ਹੈ।
ਇਸ ਵਰਕਸ਼ਾਪ ਦਾ ਉਦਘਾਟਨ ਮੁੱਖ ਬੁਲਾਰਿਆਂ ਪ੍ਰੋ.(ਡਾ.) ਧੀਰੇਂਦਰ ਕੁਮਾਰ, ਸਹਾਇਕ ਡਾਇਰੈਕਟਰ, ਏਐਮਆਰ ਡਿਵੀਜ਼ਨ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਦਿੱਲੀ ਅਤੇ ਡਾ. ਸੋਨਲ, ਪਲਮਨਰੀ ਮੈਡੀਸਨ ਦੇ ਸਲਾਹਕਾਰ, ਲਿਵਾਸਾ ਹਸਪਤਾਲ, ਮੋਹਾਲੀ ਵੱਲੋਂ ਕੀਤਾ ਗਿਆ। ਇਨ੍ਹਾਂ ਮਹਿਮਾਨਾਂ ਦਾ ਸਵਾਗਤ ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਡਾ.ਗੁਰਪ੍ਰੀਤ ਕੌਰ, ਐੱਚਓਡੀ, ਬਾਇਓਟੈਕਨਾਲੋਜੀ, ਸੀਜੀਸੀ ਦੇ ਡੀਨ, ਫੈਕਲਟੀ ਅਤੇ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਕੀਤਾ ਗਿਆ। ਆਪਣੇ ਸੈਸ਼ਨ ਵਿੱਚ, ਪ੍ਰੋ.(ਡਾ.) ਧੀਰੇਂਦਰ ਕੁਮਾਰ ਨੇ ਐਂਟੀਮਾਈਕ੍ਰੋਬਾਇਲ ਰਜ਼ਿਸਟੈਂਸ ਸਬੰਧੀ ਇੱਕ ਸੂਝਵਾਨ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਮੌਜੂਦਾ ਅਤੇ ਉੱਭਰ ਰਹੀਆਂ ਖੋਜ ਰਣਨੀਤੀਆਂ ਦਾ ਵੇਰਵਾ ਦਿੱਤਾ ਗਿਆ, ਜਿਸ ਵਿੱਚ ਫੀਨੋਟਾਈਪਿਕ ਸਸੈਪਟਿਿਬਲਿਟੀ ਟੈਸਟਿੰਗ, ਮੋਲਿਿਕਊਲਰ ਡਾਇਗਨੌਸਟਿਕ ਤਕਨੀਕਾਂ ਅਤੇ ਨੈਕਟਸ ਜਨਰੇਸ਼ਨ ਸੀਕਵੇਂਸਿੰਗ ਦੇ ਢੰਗ ਸ਼ਾਮਲ ਹਨ।
ਉਨ੍ਹਾਂ ਦੇ ਸੈਸ਼ਨ ਨੇ ਗਲੋਬਲ ਏਐਮਆਰ ਨਿਗਰਾਨੀ ਢਾਂਚੇ ਅਤੇ ਪ੍ਰਭਾਵਸ਼ਾਲੀ ਰੋਕਥਾਮ ਰਣਨੀਤੀਆਂ ਲਈ ਡੇਟਾ ਸਾਂਝਾ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਦੌਰਾਨ, ਡਾ.ਸੋਨਲ ਨੇ ਇੱਕ ਵਿਸਥਾਰਪੂਰਵਕ ਕਲੀਨਿਕਲ ਦ੍ਰਿਸ਼ਟੀਕੋਣ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਅਸਲ ਸੰਸਾਰ ਦੇ ਕੇਸ ਅਧਿਐਨਾਂ ਦੁਆਰਾ ਏਐਮਆਰ ਦੇ ਪ੍ਰਭਾਵ ਨੂੰ ਦਰਸਾਇਆ। ਉਨ੍ਹਾਂ ਨੇ ਮਲਟੀ ਡਰੱਗ ਰੋਧਕ ਸਾਹ ਦੀ ਲਾਗ ਦੇ ਇਲਾਜ ਵਿੱਚ ਚੁਣੌਤੀਆਂ ’ਤੇ ਚਰਚਾ ਕੀਤੀ, ਸਬੂਤ ਅਧਾਰਤ ਐਂਟੀਬਾਇਓਟਿਕ ਸਟੀਵਰਡਸ਼ਿਪ ਅਭਿਆਸਾਂ ਦੀ ਰੂਪਰੇਖਾ ਦਿੱਤੀ ਅਤੇ ਨਿਸ਼ਾਨਾ ਥੈਰੇਪੀ ਨੂੰ ਮਾਰਗਦਰਸ਼ਨ ਕਰਨ ਲਈ ਸਟੀਕ ਡਾਇਗਨੌਸਟਿਕਸ ਦੀ ਜ਼ਰੂਰਤ ਸੰਬੰਧੀ ਜ਼ੋਰ ਦਿੱਤਾ। ਉਨ੍ਹਾਂ ਦੇ ਭਾਸ਼ਣ ਨੇ ਰੋਧਕ ਰੋਗਾਣੂਆਂ ਦੇ ਵਾਧੇ ਨੂੰ ਰੋਕਣ ਅਤੇ ਮਰੀਜ਼ਾਂ ਦੇ ਨਤੀਜਿਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਐਂਟੀਬਾਇਓਟਿਕ ਵਰਤੋਂ ਦੇ ਮਹੱਤਵਪੂਰਨ ਮਹੱਤਵ ਨੂੰ ਹੋਰ ਮਜ਼ਬੂਤ ਕੀਤਾ।