Punjab News: ਅਧਿਆਪਕਾਂ ਲਈ ਸਿਖਲਾਈ ਕੇਂਦਰ ਜਮਾਲਪੁਰ 'ਚ ਦੋ ਸਾਲਾ ਕੋਰਸ ਲਈ ਦਾਖਲਾ ਸ਼ੁਰੂ
--- ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) 'ਚ ਦਾਖ਼ਲੇ ਲਈ
---12 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ
---ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ ਡਿਪਲੋਮਾ - ਕੋਰਸ ਕੁਆਰਡੀਨੇਟਰ ਅਮਨਦੀਪ ਸਿੰਘ ਬੱਲ
ਸੁਖਮਿੰਦਰ ਭੰਗੂ
ਲੁਧਿਆਣਾ, 30 ਜੂਨ 2025 ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਸਰਕਾਰੀ ਸੰਸਥਾਨ 'ਟਰੇਨਿੰਗ ਸੈਂਟਰ ਫਾਰ ਟੀਚਰ ਆਫ ਦ ਵਿਜੂਅਲੀ ਹੈਂਡੀਕੈਪਡ (ਟੀ.ਸੀ.ਟੀ.ਵੀ.ਐਚ.) ਬਰੇਲ ਭਵਨ, ਜਮਾਲਪੁਰ ਵਿਖੇ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ. ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) ਵਿੱਚ ਉਮੀਦਵਾਰ 12 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ।
ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਦੇ ਕੋਰਸ ਕੁਆਰਡੀਨੇਟਰ ਅਮਨਦੀਪ ਸਿੰਘ ਬੱਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਸਿਖਲਾਈ ਕੇਂਦਰ ਰਿਹੈਬਿਲੀਟੇਸ਼ਨ ਕੌਂਸਲ ਆਫ ਇੰਡੀਆਂ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ। ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) ਲਈ ਕੁੱਲ 35 ਸੀਟਾਂ ਹਨ ਵਿੱਚ ਦਾਖਲੇ ਲਈ 12 ਜੁਲਾਈ, 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਕੋਰਸ ਕੁਆਰਡੀਨੇਟਰ ਵੱਲੋਂ ਇਸ ਕੋਰਸ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ। ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 12ਵੀਂ ਪਾਸ ਅੰਕਾਂ ਵਿੱਚ 5 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ।
ਦਾਖ਼ਲੇ ਲਈ ਚਾਹਵਾਨ ਉਮੀਦਵਾਰ nber-rehabcouncil.gov.in 'ਤੇ ਵਿਜਿਟ ਕਰ ਸਕਦੇ ਹਨ ਜਾਂ ਸੈਂਟਰ ਦੇ ਮੋਬਾਇਲ ਨੰਬਰਾਂ 94639-12909, 97791-55201, 94640-77740 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।