ਅਜੇ ਤਾਂ ਪੁੱਲ ਦਾ ਰਸਮੀ ਉਦਘਾਟਨ ਨਹੀਂ ਹੋਇਆ ਪੁਲ ਦੀ ਸੜਕ ਪਹਿਲਾਂ ਹੀ ਧਸ ਗਈ
- ਦੋ ਮਹੀਨੇ ਪਹਿਲਾਂ ਬਣੀ ਨਵੀਂ ਸੜਕ ਨਹਰ ਦੀ ਪਟੜੀ ਕੰਡੇ ਧਸੀ
ਚੌਵੇਸ਼ ਲੁਟਾਵਾ
ਸ਼੍ਰੀ ਕੀਰਤਪੁਰ ਸਾਹਿਬ 29 ਜੂਨ 2025 - ਇਤਿਹਾਸਿਕ ਨਗਰੀ ਕੀਰਤਪੁਰ ਸਾਹਿਬ ਦੇ ਸਰਫ ਪੱਖੀ ਵਿਕਾਸ ਦੇ ਲਈ ਭਾਵੇਂ ਕਿ ਸਰਕਾਰ ਵੱਖ-ਵੱਖ ਪ੍ਰਯਤਨ ਕਰ ਰਹੀ ਹੈ ਪਰ ਇਹ ਪ੍ਰਯਤਨ ਹਾਥੀ ਦੇ ਸਿਰ ਵਾਂਗ ਵੱਡੇ ਪ੍ਰੋਜੈਕਟ ਵੇਖਣ ਨੂੰ ਤਾਂ ਦਿਖਦੇ ਹਨ ਪਰ ਕੁਆਲਿਟੀ ਪੱਖੋਂ ਇਹਨਾਂ ਦੀ ਪੋਲ ਕੁਦਰਤੀ ਬਰਸਾਤ ਵਿੱਚ ਦੋ ਮਹੀਨਿਆਂ ਵਿੱਚ ਹੀ ਪਤਾ ਲੱਗ ਚੁੱਕੀ ਹੈ ਕੀਰਤਪੁਰ ਸਾਹਿਬ ਤੇ ਲੋਕਾਂ ਲਈ ਭਾਖੜਾ ਨਹਿਰ ਤੇ ਨਵੇਂ ਪੁੱਲ ਦੀ ਉਸਾਰੀ ਕਰਕੇ ਇਲਾਕੇ ਦੇ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ ਪਰ ਹਲੇ ਸਿਰਫ ਦੋ ਕ ਮਹੀਨੇ ਤੋਂ ਪੁੱਲ ਨੂੰ ਚਾਲੂ ਕੀਤਾ ਗਿਆ ਪਰ ਹਜੇ ਇਸ ਦਾ ਰਸਮੀ ਤੌਰ ਤੇ ਉਦਘਾਟਨ ਨਹੀਂ ਕੀਤਾ ਗਿਆ ਪੁੱਲ ਤੇ ਆਉਂਦੀ ਅਤੇ ਜਾਦੀ ਸੜਕ ਬਿਲਕੁਲ ਨਹਿਰ ਦੀ ਕੰਢੇ ਪਟੜੀ ਤੇ ਦਸ ਚੁੱਕੀ ਹੈ ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
.jpg)
ਦੱਸ ਦਈਏ ਕਿ ਕੀਰਤਪੁਰ ਸਾਹਿਬ ਵਿੱਚ ਐਂਟਰੀ ਕਰਨ ਦੇ ਲਈ ਇਸ ਪੁੱਲ ਨੂੰ ਬਣਦੇ ਹੋਏ ਪੰਜ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਜਦੋਂ ਬਣ ਕੇ ਤਿਆਰ ਹੋਇਆ ਤਾਂ ਇੱਕ ਵਾਰ ਇਹ ਪੁੱਲ ਨਹਿਰ ਵਿੱਚ ਵੀ ਲਟਕ ਗਿਆ ਸੀ ਜਿਸ ਤੋਂ ਬਾਅਦ ਦੁਬਾਰਾ ਮੁਰੰਮਤ ਕਰਕੇ ਇਸ ਨੂੰ ਦੂਜੇ ਸਿਰੇ ਪਜਾਇਆ ਗਿਆ ਪਰ ਹੁਣ ਸੜਕ ਬਣੀ ਨੂੰ ਸਿਰਫ ਦੋ ਹੀ ਮਹੀਨੇ ਹੋਏ ਸਨ ਕਿ ਸੜਕ ਦੇ ਕੰਢੇ ਨਹਿਰ ਦੀ ਪਟੜੀ ਤੇ ਧਸ ਚੁੱਕੇ ਹਨ ਦਾਜੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਤੇ ਇੱਥੇ ਕਹਾਵਤ ਸਿੱਧ ਹੁੰਦੀ ਹੈ ਕਿ ਹਲੇ ਤਾਂ ਇਲਾਕੇ ਦੇ ਮੰਤਰੀ ਸਾਹਿਬ ਚਾਹੇ ਉਹ ਮੌਜੂਦਾ ਹੋਣ ਚਾਹੇ ਉਹ ਸਾਬਕਾ ਨੇ ਉਦਘਾਟਨ ਵੀ ਨਹੀਂ ਕੀਤਾ ਕਿ ਉਦਘਾਟਨ ਤੋਂ ਪਹਿਲਾਂ ਹੀ ਲੋਕਾਂ ਤਾਨੇ ਮਿਹਣੇ ਆਮ ਵਰਕਰਾਂ ਨੂੰ ਸੁਣਾਈ ਦੇਣੇ ਸ਼ੁਰੂ ਹੋ ਗਏ ਹਨ।
ਇਹ ਐਸਾ ਨਿਕੰਮਾ ਕੰਮ ਜਿਸ ਨੂੰ ਕੀਤੇ ਹੋਏ ਸਿਰਫ ਦੋ ਮਹੀਨੇ ਹੋਏ ਪਰ ਇਹ ਸੜਕ ਧੱਸਣੀ ਸ਼ੁਰੂ ਹੋ ਗਈ ਇਸ ਦੇ ਵਿੱਚ ਜਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ ਗਲਤੀ ਚੈੱਕ ਕਰਨ ਵਾਲੇ ਅਧਿਕਾਰੀਆਂ ਦੀ ਜਾਂ ਫਿਰ ਠੇਕੇਦਾਰ ਦੀ ਹੋ ਸਕਦੀ ਹੈ ਇਸ ਸਬੰਧ ਜਦੋਂ ਪੀਡਬਲਡੀ ਅਤੇ ਬੀ ਐਂਡ ਆਰ ਦੇ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਨਾਲ ਸੰਪਰਕ ਕਰਨਾ ਚਾਹਿਆ ਤਾਂ ਐਤਵਾਰ ਦੀ ਛੁੱਟੀ ਕਾਰਨ ਉਹਨਾਂ ਨਾਲ ਸੰਪਰਕ ਨਾ ਹੋ ਸਕਿਆ ਹੁਣ ਵੇਖਣਾ ਇਹ ਹੋਵੇਗਾ ਕਿ ਉਦਘਾਟਨ ਤੋਂ ਪਹਿਲਾਂ ਇਸ ਤਸੀ ਹੋਈ ਸੜਕ ਨੂੰ ਮਰਮਤ ਕਰਕੇ ਠੀਕ ਕੀਤਾ ਜਾਵੇਗਾ ਜਾਂ ਫਿਰ ਲੋਕਾਂ ਦੇ ਦਾਨੇ ਮੇਣੇ ਸੁਣਨ ਦੇ ਲਈ ਆਗੂ ਹੋਰ ਤਿਆਰ ਰਹਿ ਸਕਦੇ ਹਨ।