ਪਾਰਟੀ ਦਾ ਕੋਈ ਵੀ ਨੁਮਾਇੰਦਾ ਜੇ ਪਾਰਟੀ ਜਾਂ ਸਰਕਾਰ ਖਿਲਾਫ ਗਲਤ ਗਤੀਵਿਧੀ ਕਰੇਗਾ ਤਾਂ ਕਾਰਵਾਈ ਝੱਲਣੀ ਪਵੇਗੀ - ਸਿਸੋਦੀਆ
- ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਣ ਤੇ ਬੋਲੇ ਮਨੀਸ਼ ਸਿਸੋਦੀਆ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 29 ਜੂਨ 2025 - ਬਟਾਲਾ ਚ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਚ ਵੱਖ ਵੱਖ ਆਪ ਆਗੂ ਪੁਹਚੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸ਼ੋਦੀਆ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਸ਼ਹਿਰਾ ਅਤੇ ਪਿੰਡਾਂ ਚ ਬਹੁਤ ਵਿਕਾਸ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਪੰਜਾਬ ਭਰ ਚ ਯੁੱਧ ਨਸ਼ੇ ਵਿਰੋਧ ਸ਼ੁਰੂ ਕੀਤਾ ਗਿਆ ਹੈ ਉਹ ਵਡਾ ਕੰਮ ਹੈ ਅਤੇ ਲੋਕ ਵੀ ਇਸ ਤੋ ਸੰਤੁਸ਼ਟ ਹਨ ਅਤੇ ਹਰ ਪੰਜਾਬੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਹੈ ਇਸ ਦੇ ਨਾਲ ਹੀ ਜੋ ਅੱਜ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਆਪ ਪਾਰਟੀ ਵਲੋ ਪਾਰਟੀ ਚੋ ਬਾਹਰ ਕੀਤਾ ਗਿਆ ਹੈ ਬਾਰੇ ਮਨੀਸ਼ ਦਾ ਕਹਿਣਾ ਸੀ ਕਿ ਉਹ ਬਿਲਕੁਲ ਸਹੀ ਹੈ। ਕਿਉਕਿ ਜੋ ਵੀ ਕੋਈ ਪਾਰਟੀ ਜਾਂ ਸਰਕਾਰ ਚ ਰਹਿ ਕੇ ਪਾਰਟੀ ਜਾ ਪੰਜਾਬ ਸੂਬੇ ਖਿਲਾਫ ਜਾ ਸਰਕਾਰ ਦੇ ਵਿਰੋਧ ਗਲਤ ਗਤੀਵਿਧੀ ਕਰੇਗਾ ਉਸ ਨੂੰ ਅਜਿਹੀ ਕਾਰਵਾਈ ਝਲਣੀ ਪਵੇਗੀ।