← ਪਿਛੇ ਪਰਤੋ
ਮਜੀਠੀਆ ਕੇਸ: ਬਿੱਟੂ ਔਲਖ ਅਤੇ ਜਗਜੀਤ ਚਾਹਲ ਨੇ ਵਿਜੀਲੈਂਸ ਕੋਲ ਬਿਆਨ ਕਰਵਾਏ ਦਰਜ
ਚੰਡੀਗੜ੍ਹ 30 ਜੂਨ 2025- ਅਕਾਲੀ ਲੀਡਰ ਬਿਕਰਮ ਮਜੀਠੀਆ ਮਾਮਲੇ ਵਿੱਚ ਅੱਜ ਬਿੱਟੂ ਔਲਖ ਅਤੇ ਜਗਜੀਤ ਚਾਹਲ ਦੇ ਵੱਲੋਂ ਵਿਜੀਲੈਂਸ ਦਫ਼ਤਰ ਕੋਲ ਬਿਆਨ ਦਰਜ ਕਰਵਾਏ। ਬਿਆਨ ਦਰਜ ਕਰਵਾਉਣ ਮਗਰੋਂ ਬਿਟੂ ਔਲਖ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿੱਟੂ ਔਲਖ ਨੇ ਕਿਹਾ ਹੈ ਕਿ ਅਸੀਂ ਸਾਰੇ ਸਵਾਲਾਂ ਦੇ ਜਵਾਬ ਇਮਾਨਦਾਰੀ ਨਾਲ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈਕਿ ਸਾਲ 2013 ਵਿੱਚ ਪੁਲਿਸ ਨੇ ਸਹੀ ਜਾਂਚ ਨਹੀਂ ਕੀਤੀ। ਉਨ੍ਹਾਂ ਕਿਹਾ ਹੈ ਕਿ ਜੇ ਨਸ਼ੇ ਦਾ ਕਾਰੋਬਾਰ ਮੈਂ ਕੀਤਾ ਹੈ ਤਾਂ ਫਿਰ ਚੌਂਕ ਵਿੱਚ ਗੋਲੀ ਮਾਰ ਦਿਓ। 2013 ਵਿੱਚ ਪੁਲਿਸ ਅਧਿਕਾਰੀ ਹਰਦਿਆਲ ਸਿੰਘ ਇਸ ਮਾਮਲੇ ਦੇ ਜਾਂਚ ਅਧਿਕਾਰੀ ਸਨ ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹ ਇਕ ਭ੍ਰਿਸ਼ਟ ਅਫ਼ਸਰ ਸਨ।
Total Responses : 100