ਲੱਖਾ ਸਿਧਾਣਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਪੜ੍ਹੋ ਪੂਰੀ ਖ਼ਬਰ
ਬਰਨਾਲਾ, 29 ਜੂਨ 2025 - ਸ਼ਨੀਵਾਰ ਦੇਰ ਰਾਤ ਬਰਨਾਲਾ ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਪ-ਕਪਤਾਨ ਪੁਲਿਸ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਉਹ ਸ਼ਨੀਵਾਰ ਦੇਰ ਰਾਤ ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਵਿਖੇ ਹਾਈਵੇਅ 'ਤੇ ਗੱਡੀ ਟਕਰਾਉਣ ਨੂੰ ਲੈ ਕੇ ਝੜਪ ਹੋ ਗਈ ਸੀ। ਜਿਸ 'ਤੇ ਬਰਨਾਲਾ ਪੁਲਿਸ ਨੇ ਐਕਸ਼ਨ 'ਚ ਆ ਕੇ ਕਾਰਵਾਈ ਕੀਤੀ ਸੀ।