ਚੰਡੀਗੜ੍ਹ: ਭਾਰੀ ਮੀਂਹ ਕਾਰਨ ਸੜਕ ਪਿਆ ਵੱਡਾ ਪਾੜ੍ਹ!
ਚੰਡੀਗੜ੍ਹ, 30 ਜੂਨ 2025 : ਇਸ ਵੇਲੇ ਦੀ ਬਹੁਤ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਭਾਰੀ ਮੀਂਹ ਦੇ ਕਾਰਨ ਏਅਰਪੋਰਟ ਨੂੰ ਜਾਂਦੀ ਸੜਕ ਦੇ ਵਿੱਚ ਵੱਡਾ ਪਾੜ ਪੈ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸੈਕਟਰ 47-48 T Point ਉੱਤੇ ਵੱਡਾ ਪਾੜ ਪੈ ਗਿਆ ਹੈ। ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਭਾਰੀ ਮੀਂਹ ਦੇ ਕਾਰਨ ਟ੍ਰਿਬਿਊਨ ਚੌਂਕ ਤੋਂ ਆਈਸਰ ਅਤੇ ਬੈਸਟਕ ਮਾਲ ਦੇ ਵੱਲ ਜਾਂਦੀ ਸੜਕ ਦੇ ਵਿੱਚ ਵੱਡਾ ਪਾੜ ਪੈਣ ਦੇ ਕਾਰਨ ਸੜਕ ਨੂੰ ਪੂਰੇ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਰੁਕ ਰੁਕ ਕੇ ਪੈਰ ਹੀ ਭਾਰੀ ਬਰਸਾਤ ਦੇ ਕਾਰਨ ਕਈ ਜਗਾਵਾਂ ਤੇ ਜਿੱਥੇ ਪਾਣੀ ਭਰ ਗਿਆ ਹੈ, ਉੱਥੇ ਹੀ 47 48 ਟੀ ਪੁਆਇੰਟ ਤੇ ਸੜਕ ਵਿੱਚ ਵੱਡਾ ਪਾੜ ਪੈਣ ਦੇ ਕਾਰਨ, ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਵਾਜਾਈ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਹੈ।