ਆਪਣੀਆਂ ਮੰਗਾਂ ਨੂੰ ਲੈ ਕੇ ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਏਡੀਸੀ ਨੂੰ ਸੌਂਪਿਆ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 30 ਜੂਨ 2025- ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕਈ ਵਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰਨ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਉਹਨਾਂ ਮੰਗ ਕੀਤੀ ਕਿ ਸਰਕਾਰ ਉਹਨਾਂ ਨੂੰ ਸੰਘਰਸ਼ ਦੀ ਪੈਨਸ਼ਨਰਾਂ ਦੇ ਜੁਆਇੰਟ ਫਰੰਟ ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਵਲੋਂ ਜਿਲਾ ਪੱਧਰੀ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਖਜਾਨਾ ਮੰਤਰੀ ਪੰਜਾਬ ਸਰਕਾਰ ਨੂੰ ਇੰਜੀਨੀਅਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਇੰਜ: ਸੁਖਵਿੰਦਰ ਸਿੰਘ ਬਾਂਗੋਵਾਣੀ ਦੀ ਅਗਵਾਈ ਪੈਨਸ਼ਨਰਜ਼ ਐਸੋਸੀਏਸ਼ਨਾਂ ਦੇ ਆਗੂਆਂ ਵੱਲੋਂ ਯਾਦ ਪੱਤਰ ਸਮੇਤ ਪਹਿਲਾਂ ਦਿੱਤੇ ਮੰਗ ਪੱਤਰ ਦਾ ਸੋਧਿਆ ਖਰੜਾ ਸੌਂਪਿਆ ਗਿਆ। ਇਸ ਸਮੇਂ ਹਾਜਰ ਪ੍ਰੈੱਸ ਵਾਲਿਆਂ ਨੂੰ ਇੰਜ: ਬਾਂਗੋਵਾਣੀ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪੈਨਸ਼ਨਰਾਂ ਦੀਆਂ ਲੰਬਿਤ ਚਲੀਆਂ ਆ ਰਹੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਹੋਂਦ ਵਿੱਚ ਆਉਣ ਤੋਂ ਲੈਕੇ ਹੁਣ ਤੱਕ ਲੱਗ-ਭੱਗ ਸਾਢੇ ਤਿੰਨ ਸਾਲ ਬਾਰ-ਬਾਰ ਮੀਟਿੰਗਾਂ ਦੇਣ ਦੇ ਸਵਾਏ ਕੋਈ ਹੱਲ ਨਹੀਂ ਕੱਢਿਆ ਗਿਆ। ਹੁਣ ਵੀ ਲੁਧਿਆਣਾ ਦੀ ਜਿਮਨੀ ਚੋਣ ਸਮੇਂ 26 ਜੂਨ ਦੀ ਸਾਂਝੇ ਫਰੰਟ ਨੂੰ ਮੰਗਾਂ ਦਾ ਹੱਲ ਕੱਢਣ ਲਈ ਲਿਖਤੀ ਸਮਾਂ ਦੇਕੇ ਵੀ ਮੀਟਿੰਗ ਨਾ ਕਰਨ ਕਰਕੇ ਅਤੇ ਲੰਬਾ ਸਮਾਂ ਇਸ ਟਾਲ-ਮਟੋਲ ਦੀ ਨੀਤੀ ਤੋਂ ਦੁਖੀ ਹੋਏ ਪੈਨਸ਼ਨਰਾਂ ਦੇ ਸਾਂਝੇ ਫਰੰਟ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਵੱਲੋਂ ਸਰਕਾਰ ਤੱਕ ਆਪਣੀ ਨਿਰਾਜ਼ਗੀ ਪਰਗਟਾਉਣ ਅਤੇ ਮੰਗਾਂ ਦਾ ਹੱਲ ਕਰਨ ਲਈ ਮੀਟਿੰਗ ਦਾ ਸਮਾਂ ਦੇਣ ਅਤੇ ਸਾਰਥਿਕ ਕੱਢਣ ਲਈ ਸੂਬੇ ਭਰਦੇ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਤਹਿਤ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇੰਜ: ਬਾਗੋਵਾਣੀ ਵੱਲੋਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਵੀ ਕੀਤੀ ਗਈ ਹੈ ਕਿ ਹਾਲਾਂ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਮੇਂ ਨੂੰ ਸੰਭਾਲਦੇ ਹੋਏ ਬਿਨਾਂ ਦੇਰੀ ਕੀਤੇ ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਜੁਆਇੰਟ ਫਰੰਟ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਏ ਅਤੇ ਬਣਦੇ ਹੱਕ ਦੇਕੇ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਜੋ ਆ ਰਹੀਆਂ ਸਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੌਕਾ ਸੰਭਾਲਿਆ ਜਾ ਸਕੇ। ਇਸਦੇ ਨਾਲ ਹੀ ਹਾਜਰ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਨਹੀਂ ਤਾਂ ਇਸਦਾ ਖ਼ਮਿਆਜਾ ਭੁਗਤਨ ਲਈ ਤਿਆਰ ਰਹੇ।
ਡਿਪਟੀ ਕਮਿਸ਼ਨਰ, ਗੁਰਦਾਸਪੁਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਨੂੰ ਪੱਤਰ ਸੌਂਪਣ ਸਮੇਂ ਇੰਜ: ਸੁਖਵਿੰਦਰ ਸਿੰਘ ਬਾਂਗੋਵਾਣੀ ਦੀ ਅਗਵਾਈ ਵਿੱਚ ਹੋਰ ਵੀ ਪੈਨਸ਼ਨਰਜ਼ ਐਸੋਸੀਏਸ਼ਨਾਂ ਦੇ ਆਗੂ ਸ਼ਾਮਲ ਸਨ। ਜਿਨਾਂ ਵਿੱਚ ਇੰਜ: ਅਨੂਪ ਸਿੰਘ ਮਾਂਗਟ, ਇੰਜ: ਲਖਬੀਰ ਸਿੰਘ ਬੱਬੇਹਾਲੀ, ਇੰਜ: ਸੁਰਜੀਤ ਸਿੰਘ ਕਾਹਲੋ, ਇੰਜ: ਪਰਸ਼ੋਤਮ ਲਾਲ, ਇੰਜ: ਜਤਿੰਦਰ ਮੋਹਣ, ਇੰਜ: ਗਣੇਸ਼ ਕੁਮਾਰ, ਇੰਜ: ਬਲਕਾਰ ਸਿੰਘ, ਇੰਜ: ਹੇਮ ਰਾਜ ਸਰੰਗਲ, ਇੰਜ: ਅਮਰੀਕ ਸਿੰਘ, ਇੰਜ: ਗੁਰਚਰਨ ਸਿੰਘ ਭੋਜਰਾਜ, ਇੰਜ: ਜੋਗਿੰਦਰ ਪਾਲ, ਇੰਜ: ਅਸ਼ੋਕ ਕੁਮਾਰ ਵਰਧਨ ਸਮੇਤ ਹੋਰ ਵੀ ਬਹੁਤ ਸਾਰੇ ਆਗੂ ਸ਼ਾਮਲ ਸਨ।