ਦਿਲਜੀਤ ਦੁਸਾਂਝ ਦੇ ਹੱਕ 'ਚ ਆਏ ਜਥੇਦਾਰ ਕੁਲਦੀਪ ਸਿੰਘ ਗੜਗੱਜ, ਦਿੱਤਾ ਵੱਡਾ ਬਿਆਨ
ਅੰਮ੍ਰਿਤਸਰ, 29 ਜੂਨ 2025 ਸਰਦਾਰ ਜੀ-3 ਨੂੰ ਲੈ ਕੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਵਿਰੋਧ ਹੋ ਰਿਹਾ ਹੈ। ਜਿੱਥੇ ਭਾਜਪਾ ਲੀਡਰਸ਼ਿਪ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਆ ਗਈ ਹੈ ਉਥੇ ਹੀ ਕੁਝ ਅਖੌਤੀ ਦੇਸ਼ ਭਗਤ ਇਸ ਵੇਲੇ ਦਲਜੀਤ ਦੇ ਖਿਲਾਫ ਜ਼ਹਿਰ ਉਗਲ ਰਹੇ ਹਨ।
ਦਲਜੀਤ ਦੋਸਾਂਝ ਦੇ ਹੱਕ ਵਿੱਚ ਬਿਆਨ ਦਿੰਦਿਆਂ ਹੋਇਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ, ਦਿਲਜੀਤ ਦੋਸਾਂਝ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਸ਼ਵ ਭਰ ਵਿੱਚ ਸਿਰ ਉੱਚਾ ਕੀਤਾ ਹੈ।
ਪਾਕਿਸਤਾਨੀ ਅਦਾਕਾਰਾ ਦੀ ਦਲਜੀਤ ਦੁਸਾਂਝ ਦੀ ਫਿਲਮ ਵਿੱਚ ਐਂਟਰੀ ਨੂੰ ਲੈ ਕੇ ਹੋ ਰਹੇ ਵਿਰੋਧ ਤੇ ਜਥੇਦਾਰ ਗੜਗੱਜ ਨੇ ਆਖਿਆ ਕਿ ਹਵਾ ਵੀ ਦੋਵੇਂ ਪਾਸਿਓਂ ਤੋਂ ਆਉਂਦੀ ਹੈ, ਕੀ ਅਸੀਂ ਹਵਾ ਤੇ ਪੰਛੀਆਂ ਨੂੰ ਆਉਣ ਜਾਣ ਤੋਂ ਰੋਕ ਸਕਦੇ ਹਾਂ? ਦੁਨੀਆਂ 'ਚ ਨਫਰਤ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ, ਕਿਸੇ ਦੀ ਆਜ਼ਾਦੀ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਹਮੇਸ਼ਾ ਪਿਆਰ ਭਾਈਚਾਰੇ ਦੀ ਵਕਾਲਤ ਹੋਣੀ ਚਾਹੀਦੀ ਹੈ।