ਮਜੀਠੀਆ ਕੇਸ: ਹੁਣ ਬੋਨੀ ਅਜਨਾਲਾ ਨੇ ਵਿਜੀਲੈਂਸ ਨੂੰ ਬਿਆਨ ਕਰਵਾਏ ਦਰਜ
ਚੰਡੀਗੜ੍ਹ, 29 ਜੂਨ 2025 : ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਵੱਖ-ਵੱਖ ਪੁਲਿਸ ਅਫਸਰਾਂ ਤੋਂ ਇਲਾਵਾ ਸਿਆਸੀ ਲੀਡਰਾਂ ਦੇ ਬਿਆਨ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਜਾ ਰਹੇ ਹਨ, ਉਥੇ ਹੀ ਅੱਜ ਸੀਨੀਅਰ ਭਾਜਪਾ ਆਗੂ ਬੋਨੀ ਅਜਨਾਲਾ ਵੀ ਵਿਜੀਲੈਂਸ ਦਫਤਰ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਆਪਣੇ ਬਿਆਨ ਮਜੀਠੀਆ ਕੇਸ ਦੇ ਵਿੱਚ ਦਰਜ ਕਰਵਾਏ ਗਏ।
ਬੋਨੀ ਅਜਨਾਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਜੀਠੀਆ ਦੀ ਪੁਸ਼ਤ ਪਣਾਈ 'ਚ ਕੰਮ ਤਸਕਰ ਕਰਦੇ ਸਨ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਮੇਰੇ ਕੋਲ ਸਬੂਤ ਸਨ, ਉਹ ਮੈਂ ਅੱਜ ਵਿਜੀਲੈਂਸ ਨੂੰ ਦੇ ਆਇਆ, ਹੁਣ ਅੱਗੇ ਦੀ ਕਾਰਵਾਈ ਵਿਜੀਲੈਂਸ ਆਪਣੇ ਤਰੀਕੇ ਨਾਲ ਕਰੇਗੀ।