ਭੰਗੜਾ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ
ਸਪੀਕਰ ਨੇ ਬੱਚਿਆਂ ਨਾਲ ਪਾਇਆ ਭੰਗੜਾ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 30 ਜੂਨ
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਮਿਊਸੀਪਲ ਪਾਰਕ ਵਿਖੇ ਆਪਣਾ ਪੰਜਾਬ ਭੰਗੜਾ ਗਰੁੱਪ ਦੇ ਸਹਿਯੋਗ ਨਾਲ ਲਾਏ ਸੱਤ ਰੋਜਾ ਭੰਗੜਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਸਮਾਪਤੀ ਸਮਾਰੋਹ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸਾਡਾ ਅਮੀਰ ਵਿਰਸਾ ਅਤੇ ਸ਼ਾਨਮੱਤਾ ਸੱਭਿਆਚਾਰ ਭੰਗੜਾ ਹੀ ਹੈ, ਜਿਸ ਨਾਲ ਮਨੋਰੰਜਨ ਅਤੇ ਕਸਰਤ ਦੋਨੋਂ ਚੀਜਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਖੁਦ ਵੀ ਬੱਚਿਆਂ ਨਾਲ ਭੰਗੜਾ ਪਾਇਆ ਤੇ ਕਿਹਾ ਕਿ ਸਾਡੇ ਬੱਚੇ, ਸਾਡੀਆਂ ਭੈਣਾ ਅਤੇ ਮਾਤਾਵਾਂ ਸਮੇਤ ਵੀਰਾਂ ਦਾ ਐਨਾ ਵੱਡਾ ਇਕੱਠ ਦੇਖ ਕੇ ਮੈਨੂੰ ਖੁਸ਼ੀ ਹੋਈ ਹੈ। ਇਸ ਮੌਕੇ ਉਨ੍ਹਾਂ ਕਲੱਬ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣ ਅਤੇ ਉਨ੍ਹਾਂ ਵੱਲੋਂ ਵੀ ਇਸ ਵਿੱਚ ਆਪਣਾ ਬਣਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਭੰਗੜੇ ਵਿੱਚ ਚੰਗੀ ਪ੍ਰਤਿਭਾ ਦਿਖਾਉਣ ਵਾਲੇ 5-5 ਔਰਤਾਂ, ਮਰਦ ਅਤੇ ਬੱਚਿਆ ਦੇ ਨਾਲ ਨਾਲ 15 ਹੋਰ ਸਹਿਯੋਗੀਆਂ ਦਾ ਪ੍ਰਸੰਸਾ ਪੱਤਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਪ੍ਰਬੰਧਕ ਗੁਰਿੰਦਰ ਸਿੰਘ ਮਹਿੰਦੀਰੱਤਾ, ਕੋਆਰਡੀਨੇਟਰ ਪ੍ਰੋ ਐਚ.ਐੱਸ. ਪਦਮ, ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ ਅਤੇ ਉਪ ਚੇਅਰਮੈਨ ਠੇਕੇਦਾਰ ਬਿੱਟਾ ਗਰੋਵਰ ,ਭੰਗੜਾ ਕੋਚ ਦਿਲਪ੍ਰੀਤ ਬੱਬੂ ਅਤੇ ਗਗਨਦੀਪ ਸਿੰਘ, ਠੇਕੇਦਾਰ ਪ੍ਰੇਮ ਮੈਣੀ, ਡਾ ਦੇਵ ਰਾਜ, ਮਾ ਸੋਮਨਾਥ, ਰਵਿੰਦਰਪਾਲ ਕੋਛੜ, ਐਲ.ਡੀ. ਮਹਿਰਾ, ਪਰਮਜੀਤ ਸਿੰਘ ਮੱਕੜ, ਗੁਰਚਰਨ ਸਿੰਘ ਬੱਬੂ, ਜਸਪਾਲ ਸਿੰਘ ਲਾਟਾ, ਜਸਬੀਰ ਸਿੰਘ ਰਿੰਕੀ, ਹਰਦੀਪ ਸਿੰਘ ਫਿੱਡੂ ਭਲਵਾਨ, ਪੱਪਾ ਮਲਹੋਤਰਾ, ਸਰਨ ਕੁਮਾਰ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਤਰਲੋਚਨ ਸਿੰਘ ਲੋਚਾ, ਗੁਰਮੀਤ ਸਿੰਘ ਮੀਤਾ, ਮਨਜੀਤ ਗੋਇਲ ਨੀਟੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਅਵਤਾਰ ਕਿ੍ਰਸ਼ਨ ਲਵਲੀ, ਸੁਰਜੀਤ ਕੁਮਾਰ ਬੱਤਰਾ, ਲੈਕ. ਵਿਨੋਦ ਧਵਨ, ਸੁਖਵਿੰਦਰ ਸਿੰਘ ਬਾਗੀ, ਵਿਜੇ ਕੁਮਾਰ ਟੀਟੂ ਛਾਬੜਾ, ਓਮ ਪ੍ਰਕਾਸ਼ ਗੁਪਤਾ ਹਾਜਰ ਸਨ।