ਪੁਲਿਸ ਵਲੋ ਫਿਰੋਤੀ ਮੰਗਣ ਵਾਲਾ ਦੋਸ਼ੀ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 30 ਜੂਨ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ IPS ਦੇ ਦਿਸਾ ਨਿਰਦੇਸਾ ਹੇਠ, ਰੁਪਿੰਦਰ ਸਿੰਘ PPS DCP/ CITY, ਕਰਨਵੀਰ ਸਿੰਘ PPS ADCP-02 ਲੁਧਿਆਣਾ ਅਤੇ ਸਤਵਿੰਦਰ ਸਿੰਘ ਵਿਰਕ PPS ACP Ind Area-B ਲੁਧਿ: ਦੀ ਯੋਗ ਅਗਵਾਈ ਹੇਠ ਮਾੜੇ ਵਿਅਕਤੀਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਕੁਲਵੰਤ ਕੋਰ ਮੁੱਖ ਅਫਸਰ ਥਾਣਾ ਡਿਵੀਜ਼ਨ ਨੰਬਰ 6 ਲੁਧਿਆਣਾ ਵੱਲੋ ਮੁੱਕਦਮਾ ਨੰਬਰ 141 ਮਿਤੀ 26-06-2025 ਅ/ਧ 125, 308 (2) BNS, ਥਾਣਾ ਡਵੀਜਨ ਨੰਬਰ 6 ਲੁਧਿਆਣਾ ਬਰਬਿਆਨ ਸਤੀਸ਼ ਜੈਨ ਪੁੱਤਰ ਲੇਟ ਸੱਤਪਾਲ ਜੈਨ ਵਾਸੀ ਲੁਧਿਆਣਾ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਮੁਦਈ ਸਤੀਸ਼ ਜੈਨ ਨੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਚੌਂਕੀ ਮਿੱਲਰ ਗੰਜ ਲੁਧਿਆਣਾ ਕੋਲ ਆਪਣਾ ਬਿਆਨ ਦਰਜ ਕਰਵਾਇਆ ਕਿ ਮਿਤੀ 19/20-6-25 ਦੀ ਰਾਤ ਨੂੰ ੳਸਦੇ ਘਰ ਦੇ ਨੇੜੇ ਖਾਲੀ ਪਲਾਟ ਵਿਚ ਉਸਦੀ ਖੜੀ ਗੱਡੀ ਮਾਰੂਤੀ ਕਾਰ ਨੰਬਰੀ XL6 ZETA PETROL PB 10 HT 4776 ਨੂੰ ਅੱਗ ਲੱਗ ਗਈ ਹੈ ਜਦੋ ਦੂਸਰੇ ਦਿਨ ਉਸਨੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕਰਵਾਏ ਤਾਂ ਪਤਾ ਲੱਗਾ ਕਿ ਤਿੰਨ ਮਾਲੂਮ ਵਿਅਕਤੀ ਮੋਨੇ ਜਿਹਨਾ ਦੇ ਮੂੰਹ ਬੰਨੇ ਹੋਏ ਸਨ ਜਿਹਨਾ ਨੇ ਉਸਦੀ ਕਾਰ ਨੂੰ ਅੱਗ ਲਗਾਈ ਹੈ। ਅਤੇ ਮਿਤੀ 22-6-25 ਨੂੰ ਉਸਦੇ ਲੜਕੇ ਕੋਲ ਚੱਲ ਰਹੇ ਮੋਬਾਇਲ ਨੰਬਰ 98880-21882 ਦੇ ਵੱਟਸਐਪ ਤੇ ਮੋਬਾਇਲ ਨੰਬਰ 86269-73950 ਤੋਂ ਵੱਟਸਐਪ ਕਾਲ ਆਈ ਜਿਸਨੇ ਉਸਦੇ ਲੜਕੇ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਤੁਹਾਡੀ ਕਾਰ ਨੂੰ ਅਸੀ ਅੱਲ ਲਗਾਈ ਹੈ ਤੇ ਅਸੀ ਪੰਡਿਤ ਗੈਗ ਦੇ ਬੰਦੇ ਬੋਲ ਰਹੇ ਹਾ ਸਾਨੂੰ 05 ਲੱਖ ਰੁਪਏ ਦੇਵੋ ਨਹੀਂ ਤਾਂ ਤੁਹਾਡਾ ਨੁਕਸਾਨ ਕਰਾਂਗੇ। ਜੋ ਦੋਰਾਨੇ ਤਫਤੀਸ਼ ਟੈਕਨੀਕਲ ਸਪੋਰਟ ਦੀ ਮਦਦ ਨਾਲ ਤਰੁਣ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਗਲੀ ਨੰਬਰ 1, ਮੁਹੱਲਾ ਨਿਰੰਕਾਰੀ ਹਾਲ ਵਾਸੀ ਬੈਕਸਾਇਡ ਸਿਗਮਾ ਨਰਸਿੰਗ ਕਾਲਜ ਜਸਪਾਲ ਬਾਂਗਰ ਲੁਧਿਆਣਾ ਨੂੰ ਮੁੱਕਦਮਾ ਵਿਚ ਦੋਸ਼ੀ ਨਾਮਜਦ ਕੀਤਾ ਗਿਆ।
ਜਿਸਤੇ ਸਹਾਇਕ ਥਾਣੇਦਾਰ ਧਰਮਿੰਦਰ ਸਿੰਘ ਇੰਚਾਰਜ ਚੋਕੀ ਮਿੱਲਰ ਗੰਜ ਥਾਣਾ ਡਵੀਜਨ ਨੰਬਰ 6 ਲੁਧਿਆਣਾ ਵਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਸਮੇਤ ਪੁਲਿਸ ਪਾਰਟੀ ਦੇ ਓਵਰ ਲਾਕ ਰੋਡ ਪਰ ਨੇੜੇ ਦੁਸਿਹਰਾ ਗਰਾਊਂਡ ਲੁਧਿਆਣਾ ਤੋ ਦੋਸ਼ੀ ਤਰੁਣ ਕੁਮਾਰ ਪੁੱਤਰ ਮੁਕੇਸ਼ ਕੁਮਾਰ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਵਾਰਦਾਤ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵਜਾ ਰੰਜਿਸ਼
ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਤਰੁਣ ਕੁਮਾਰ ਪੁੱਤਰ ਮੁਕੇਸ਼ ਕੁਮਾਰ ਨੇ ਮੁਦਈ ਸਤੀਸ਼ ਜੈਨ ਪੁੱਤਰ ਲੇਟ ਸੱਤਪਾਲ ਜੈਨ ਦੀ ਲੜਕੀ ਨਾਲ ਸਾਲ 2022 ਵਿਚ ਭਜਾ ਕੇ ਵਿਆਹ ਕਰ ਲਿਆ ਸੀ ਜੋ ਮੁਦਈ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਪਰ ਮੁਦਈ ਦੀ ਲੜਕੀ ਤਰੁਣ ਨਾਲ ਰਹਿਣਾ ਚਾਹੁੰਦੀ ਸੀ ਜੋ ਲੜਕਾ ਅਤੇ ਲੜਕੀ ਦੋਵੇ ਬਾਲਗ ਸੀ। ਮੁਦਈ ਨੇ ਆਪਣੀ ਲੜਕੀ ਅਤੇ ਤਰੁਣ ਕੁਮਾਰ ਨਾਲ ਬੋਲਚਾਲ ਬੰਦ ਕਰ ਦਿੱਤੀ ਸੀ। ਤੇ ਦੋਸ਼ੀ ਅਨੁਸਾਰ ਉਹ ਇਕ ਗਰੀਬ ਪ੍ਰਵਾਸੀ ਹੈ ਜੋ ਮੁਦਈ ਮੁੱਕਦਮਾ ਅਮੀਰ ਹੋਣ ਕਾਰਨ ਦੋਸ਼ੀ ਨੇ ਆਪਣਾ ਕਾਰੋਬਾਰ ਸੈੱਟ ਕਰਨ ਲਈ ਮੁਦਈ ਦੀ ਗੱਡੀ ਨੂੰ ਅੱਗ ਲਗਾ ਕੇ ਉਸਨੂੰ ਡਰਾ ਧਮਕਾ ਕੇ 05 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ।
ਬ੍ਰਾਮਦਗੀ
ਵਾਰਦਾਤ ਵਿਚ ਵਰਤਿਆ ਇਕ ਮੋਟਰਸਾਇਕਲ ਸਪਲੈਂਡਰ ਅਤੇ ਇਕ ਮੋਬਾਇਲ ਫੋਨ