ਲੋਹੀਆਂ ਮਲਸੀਆਂ ਮੁੱਖ ਮਾਰਗ ਤੇ ਭਿਆਨਕ ਹਾਦਸਾ, ਇੱਕ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ/ ਲੋਹੀਆਂ 18 ਮਈ 2022- ਲੋਹੀਆਂ ਖਾਸ ਤੋਂ ਮਲਸੀਆਂ ਮੁੱਖ ਮਾਰਗ ਜਾਂਦੀ ਸੜਕ ਤੇ ਪਿੰਡ ਵਾੜਾ ਜਗੀਰ ਨੇੜੇ ਦਰਦਨਾਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿਚ ਇਕ ਵਿਅਕਤੀ ਦੀ ਮੌਕੇ ਮੌਤ ਹੋ ਗਈ। ਤਾਜ਼ਾ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਪਿੰਡ ਫਰੀਦ ਸਰਾਏ ਤੋਂ ਇਹ ਗੱਡੀ ਕਰੀਬ 4 ਵਜੇ ਚੱਲ ਕੇ ਮਲਸੀਆਂ ਵੱਲ ਨੂੰ ਆ ਰਹੀ ਸੀ ਜਦੋਂ ਇਹ ਵਾੜਾਂ ਜਗੀਰ ਕੋਲ਼ ਪਹੁੰਚੀ ਤਾਂ ਅੱਗੇ ਤੋਂ ਆ ਰਹੀ ਕਿਸੇ ਅਣਪਛਾਤੇ ਵਾਹਣ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਨਾਲ ਹਲਕੀ ਜਿਹੀ ਟਕਰਾਉਣ ਤੋਂ ਬਾਅਦ ਸੜਕ ਤੇ ਖੜ੍ਹੇ ਬਜਰੀ ਨਾਲ ਭਰੇ ਟਰਾਲੇ ਵਿਚ ਜਾ ਵੱਜੀ ਜਿਸ ਨਾਲ ਮੰਗਲ ਸਿੰਘ ਪੁੱਤਰ ਸਾਧੂ ਰਾਮ ਪਿੰਡ ਫਰੀਦ ਸਰਾਏ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।