ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਸਮੂਹ ਜਥੇਬੰਦੀਆ ਵੱਲੋਂ ਪਟਿਆਲਾ 'ਚ ਪ੍ਰਦਰਸ਼ਨ,ਸਰਕਾਰ ਨੂੰ ਦਿੱਤੀ ਚੇਤਾਵਨੀ
ਜਗਤਾਰ ਸਿੰਘ
ਪਟਿਆਲਾ 23 ਜੂਨ 2021: ਪੰਜਾਬ ਭਰ ਦੇ ਜ਼ਿਲ੍ਹਿਆਂ ਦੀਆਂ ਕਮੇਟੀਆਂ ਨੇ ਐਲਾਨ ਕੀਤਾ ਕਿ ਸਰਕਾਰ ਨੇ ਜੇਕਰ 8393 ਪੋਸਟਾਂ ਲਈ ਟੈਸਟ ਦਾ ਐਲਾਨ ਜਲਦੀ ਨਾ ਕੀਤਾ ਤਾਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਏਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ। ਸਰਕਾਰ ਦੇ ਭਰੋਸੇ DECE ਦਾ ਕੋਰਸ ਪੂਰਾ ਕਰਕੇ 27 ਜੂਨ ਦੇ ਟੈਸਟ ਦੀ ਤਿਆਰੀ ਕਰ ਰਹੇ ਸੀ ਪਰ ਸਰਕਾਰ ਨੇ ਵਾਦਾਖਿਲਾਫੀ ਕਰਦੇ ਹੋਏ ਟੈਸਟ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਅਤੇ ਵਿਭਾਗ ਵਾਰ ਵਾਰ ਪੋਰਟਲ ਖੋਲ ਕੇ ਆਪਣੇ ਚਹੇਤਿਆ ਨੂੰ ਫਿੱਟ ਕਰਨ ਲਈ ਡੰਗ ਟਪਾਓ ਨੀਤੀ ਤੋਂ ਕੰਮ ਲੈ ਰਹੀ ਹੈ । ਸਰਕਾਰ ਕਰੋਨਾ ਦਾ ਬਹਾਨਾ ਲਾਕੇ ਭਰਤੀ ਨੂੰ ਲਮਕਾਉਣਾ ਚਾਹੁੰਦੀ ਹੈ ਜੋ ਅਸੀਂ ਬਿਲਕੁਲ ਬਰਦਾਸ਼ਤ ਨਹੀ ਕੀਤਾ ਜਾਵੇਗਾ I
ਅਧਿਆਪਕਾਂ ਨੇ ਮੋਤੀ ਮਹਿਲ ਘੇਰਨ ਲਈ ਰੋਸ਼ ਮਾਰਚ ਕੀਤਾ ਤਾਂ ਜਿਲ੍ਹਾਂ ਪ੍ਰਸ਼ਾਸ਼ਨ ਨੇ ਸਿੱਖਿਆ ਮੰਤਰੀ ਪੰਜਾਬ ਨਾਲ ਲਿਖਤੀ ਮੀਟਿੰਗ ਦਿੱਤੀ । ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਬੇਸਿੱਟਾ ਰਹੀ ਤਾ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਸੂਬਾ ਆਗੂ ਗੁਰਪ੍ਰੀਤ ਸਿੰਘ ਗੁਰੀ, ਜਗਸੀਰ ਸਿੰਘ ਘਾਰੂ, ਸੁਖਚੈਨ ਮਾਨਸਾ, ਤਜਿੰਦਰ ਕੌਰ, ਮਨਪ੍ਰੀਤ ਮੋਹਾਲੀ, ਹਰਜੀਤ ਸਿੰਘ ਨਵਾਸਹਿਰ, ਮਨਿੰਦਰ ਸਿੰਘ ਮਰਵਾਹਾ, ਮਨਪ੍ਰੀਤ ਸਿੰਘ ਫਤਿਹਗੜ, ਬਲਜੀਤ ਕੌਰ ਗੁਰਦਾਸਪੁਰ, ਮੱਖਣ ਸਿੰਘ ਮਾਨਸਾ, ਅਵਤਾਰ ਸਿੰਘ ਸੰਗਰੂਰ, ਨਿਰਮਲ ਬਠਿੰਡਾ, ਮਨਪ੍ਰੀਤ ਸਿੰਘ ਮੋਗਾ, ਜਗਮੋਹਨ ਸਿੰਘ ਮੋਹਾਲੀ, ਜਗਸੀਰ ਸਿੰਘ ਫਿਰੋਜਪੁਰ, ਕਰਮਜੀਤ ਕੌਰ ਫਰੀਦਕੋਟ ਸਾਥੀ ਹਾਜ਼ਰ ਰਹੇ I