60 ਕਿਲੋ ਹੈਰੋਇਨ ਬਰਾਮਦ, 9 ਗ੍ਰਿਫਤਾਰ, ਪੰਜਾਬ ਪੁਲਿਸ ਦਾ ਬੀ ਐਸ ਐਫ ਤੇ ਰਾਜਸਥਾਨ ਪੁਲਿਸ ਨੇ ਸਾਂਝਾ ਅਪਰੇਸ਼ਨ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 30 ਜੂਨ, 2025: ਇਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਬੀ ਐਸ ਐਫ ਤੇ ਰਾਜਸਥਾਨ ਨਾਲ ਮਿਲ ਕੇ ਵੱਡਾ ਅਪਰੇਸ਼ਨ ਕੀਤਾ ਜਿਸ ਵਿਚ 60.302 ਕਿਲੋ ਹੈਰੋਇਨ ਫੜੀ ਗਈ ਤੇ 9 ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ।
ਉਹਨਾਂ ਦੱਸਿਆ ਕਿ ਇਹ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਪਾਕਿਸਤਾਨ ਆਧਾਰਿਤ ਸਮਗਲਰ ਤਨਵੀਰ ਸ਼ਾਹ ਤੇ ਕੈਨੇਡਾ ਆਧਾਰਿਤ ਹੈਂਡਲਰ ਜੋਬਨ ਕਲੇਰ ਚਲਾ ਰਹੇ ਸਨ।ਇਹ ਹੈਰੋਇਲਾ ਬਾੜਮੇਰ ਰਾਜਸਥਾਨ ਦੇ ਕੌਮਾਂਤਰੀ ਬਾਰਡਰ ਕੋਲੋਂ ਫੜੀ ਗਈ ਹੈ।
ਡੀ ਜੀ ਪੀ ਨੇ ਦੱਸਿਆ ਕਿ ਗ੍ਰਿਫਤਾਰੀਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਜੰਮੂ-ਕਸ਼ਮੀਰ ਤੋਂ ਕੀਤੀਆਂ ਗਈਆਂ ਹਨ ਤੇ ਅਗਲੇਰੀ ਜਾਂਚ ਜਾਰੀ ਹੈ।