ਨਿਰੰਕਾਰੀ ਮਿਸ਼ਨ ਬਠਿੰਡਾ ਨੇ ਬੱਚਿਆਂ ਦਾ ਜੋਨ ਪੱਧਰੀ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 30 ਜੂਨ 2025 : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੰਤ ਨਿਰੰਕਾਰੀ ਮੰਡਲ ,ਜੋਨ ਬਠਿੰਡਾ ਦੇ ਜੋਨਲ ਇੰਚਾਰਜ ਸ੍ਰੀ ਐਸ ਪੀ ਦੁਗੱਲ ਦੀ ਯੋਗ ਅਗਵਾਈ ਹੇਠ ਜੋਨਲ ਲੇਵਲ ਦਾ ਬਾਲ ਸਮਾਗਮ ਲਾਰਡ ਰਾਮਾ ਹਾਲ ਨਜਦੀਕ ਦਾਣਾ ਬਠਿੰਡਾ ਵਿਖੇ ਕਰਵਾਇਆ ਗਿਆ ਜਿਸ ਵਿੱਚ 16 ਸਾਲ ਤੱਕ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ । ਇਸ ਬਾਲ ਸਮਾਗਮ ਵਿਚ ਬਠਿੰਡਾ ਜੋਨ ਦੀਆਂ ਲਗਭਗ 25 ਬਰਾਂਚਾਂ ਦੇ ਬੱਚਿਆਂ ਨੇ ਨੈਤਿਕ ਸਿੱਖਿਆ ਨੂੰ ਮੱਖ ਰਖਦੇ ਹੋਏ ਬਹੁਤ ਹੀ ਸੁਚੱਜੇ ਢੰਗ ਨਾਲ ਗੀਤ ਸੰਗੀਤ, ਸਕਿੱਟਾ, ਸਪੀਚ, ਅਵਤਾਰ ਬਾਣੀ ਅਤੇ ਹਰਦੇਵ ਬਾਣੀ ਦੇ ਸ਼ਲੋਕ, ਕਵਿਤਾ ਆਦਿ ਦੀ ਬਹੁਤ ਸੁੰਦਰ ਢੰਗ ਨਾਲ ਅਦਾਕਾਰੀ ਪੇਸ਼ ਕੀਤੀਆਂ।ਇਸ ਮੌਕੇ ਤੇ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਚੰਡੀਗੜ੍ਹ ਦੀ ਪ੍ਰਚਾਰਕ ਭੈਣ ਡਾ: ਸਵੀਤਾ ਸੈਣੀ ਨੇ ਸਮੂਹ ਸੰਗਤਾਂ ਨੂੰ ਪ੍ਰਵਚਨ ਕਰਿਦਆਂ ਫਰਮਾਇਆ ਕਿ ਇਹ ਬੱਚੇ ਸਾਡੇ ਸਮਾਜ ਲਈ ਆਉਣ ਵਾਲੇ ਸਮੇਂ ਦਾ ਭਵਿਖ ਹਨ, ਇਸ ਲਈ ਇਨ੍ਹਾਂ ਦਾ ਸਹੀ ਮਾਰਗ ਦਰਸ਼ਨ ਹੋਣਾ ਬਹੁਤ ਜ਼ਰੂਰੀ ਹੈ, ਇਨ੍ਹਾਂ ਨੇ ਹੀ ਦੇਸ਼ ਦੇ ਚੰਗੇ ਨਾਗਰਿਕ ਤੇ ਸਮਾਜ ਸੁਧਾਰਕ ਬਣਨਾ ਹੈ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸੰਗਤ ਨਾਲ ਜੋੜਣ ਦੀ ਬਹੁਤ ਜਰੂਰਤ ਹੈ ਤਾਂ ਕਿ ਉਨ੍ਹਾ ਦਾ ਗੁਰੂ ਮਰਯਾਦਾ ਅਨੁਸਾਰ ਅਧਿਆਤਮਕ ਬੋਧ ਤੇ ਰੂਚੀ ਵੱਲ ਧਿਆਨ ਹੋਵੇ ਜਿਸ ਸਕਦਾ ਬੱਚਿਆਂ ਅੰਦਰ ਬੋਧਿਕ ਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਵਿਕਸਿਤ ਹੋ ਸਕੇ। ਇਨ੍ਹਾਂ ਦਾ ਆਚਰਣ ਬਚਪਨ ਤੋਂ ਹੀ ਸਾਂਤ ਸੁਭਾਅ, ਪੇ੍ਮ ਪਿਆਰ ਤੇ ਭਗਤੀ ਵਾਲਾ ਬਣ ਸਕੇ। ਇਨ੍ਹਾਂ ਬੱਚਿਆਂ ਨੇ ਬਾਲ ਸਮਾਗਮ ਵਿੱਚ ਬਹੁਤ ਸਾਰੀਆਂ ਸਿਖਿਆ ਦਾਇਕ ਵੱਖ ਵੱਖ ਪ੍ਰਕਾਰ ਦੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ। ਉਨ੍ਹਾਂ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਅਤੇ ਇੱਕ ਦੂਜੇ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ।
ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਸੰਯੋਜਕ ਆਦਰਸ਼ ਮੋਹਨ ਨੇ ਦਸਿਆ ਕਿ ਸਤਗੁਰੂ ਦੇ ਵਚਨਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਂਦੇ ਹੋਏ ਅਮਲ ਵਿੱਚ ਲਿਆਉਣਾ ਚਾਹੀਦਾ ਹੈ ,ਇਸ ਨਾਲ ਜਿੰਦਗੀ ਵਿੱਚ ਨਿਖਾਰ ਤੇ ਖੁਸ਼ਹਾਲੀ ਆਉਂਦੀ ਹੈ।ਉਨ੍ਹਾਂ ਨੇ ਇਸ ਬਾਲ ਸਮਾਗਮ 'ਚ ਬੱਚਿਆਂ ਵਲੋਂ ਪੇਸ਼ ਕੀਤੀਆ ਵੱਖ ਵੱਖ ਪੇਸ਼ਕਾਰੀਆਂ ਦਾ ਭਰਪੂਰ ਪ੍ਸੰਸਾ ਕੀਤੀ। ਉਨ੍ਹਾਂ ਦਸਿਆ ਕਿ ਜੋ ਬੱਚੇ ਬਚਪਨ ਵਿੱਚ ਸਕਰਾਤਮਿਕ ਜੀਵਨ ਬਤੀਤ ਕਰਦੇ ਹਨ, ਉਹ ਭਵਿੱਖ ਵਿੱਚ ਸਮਾਜ ਲਈ ਉਪਯੋਗੀ ਸਿੱਧ ਹੋਣ ਲਗਦੇ ਹਨ ਅਤੇ ਇਹ ਬੱਚੇ ਪੜਾਈ ਦੇ ਨਾਲ ਨਾਲ ਅਧਿਆਤਮਕ ਵੱਲ ਜੁੜਦੇ ਹੋਏ, ਸੁੰਦਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ। ਜੋ ਬੱਚੇ ਆਪਣੇ ਮਾਤਾਂ ਪਿਤਾ ਅਤੇ ਬਜ਼ੁਰਗਾਂ ਦੀ ਸੇਵਾ, ਆਦਰ ਸਤਿਕਾਰ ਅਤੇ ਮਾਨ ਸਨਮਾਨ ਕਰਦੇ ਹਨ ਉਹ ਆਪਣੇ ਜੀਵਨ ਵਿਚ ਹਮੇਸ਼ਾਂ ਤਰੱਕੀ ਅਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ।