ਧੂਮਧਾਮ ਨਾਲ ਅੱਜ ਸਜਾਈ ਜਾਏਗੀ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ
ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਕਰਨਗੇ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ 30 ਜੂਨ
ਹਰੇ ਰਾਮਾ ਹਰੇ ਕ੍ਰਿਸ਼ਨਾ ਸੰਘ ਵਲੋਂ ਅੱਜ 30 ਜੂਨ ਦੀ ਸ਼ਾਮ ਸ੍ਰੀ ਕ੍ਰਿਸ਼ਨਾ ਮੰਦਰ ਤੋਂ ਸਜਾਈ ਜਾਣ ਵਾਲੀ ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ ਦੀਆ ਤਿਆਰੀਆਂ ਮੁਕੰਮਲ ਕਰ ਲਈਆੰ ਗਈਆ ਹਨ । ਰੱਥ ਯਾਤਰਾ ਵਿੱਚ ਕੇਂਦਰੀ ਸੰਸਕ੍ਰਿਤੀ ਅਤੇ ਸੈਰ ਸਪਾਟਾ ਮੰਤਰੀ ਗਜੇੰਦਰ ਸ਼ੇਖਾਵਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਪਛਮੀ ਬੰਗਾਲ ਦੇ ਮਾਇਆਪੁਰ ਤੋਂ ਆਈ ਮਸ਼ਹੂਰ ਕ੍ਰਿਸ਼ਨ ਭਜਨ ਗਾਇਕਾ ਵਿਸ਼ਖਾ ਪਿਛਲੇ ਤਿੰਨ ਦਿਨਾਂ ਤੋਂ ਗੁਰਦਾਸਪੁਰ ਵਿੱਚ ਸੰਕੀਰਤਨ ਅਤੇ ਭਜਨ ਸਮਾਗਮਾਂ ਨਾਲ ਰੰਗ ਜਮਾ ਰਹੇ ਹਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਕੀਰਤਨ ਸਮਾਗਮ ਰਾਹੀ ਸ਼ਹਿਰ ਨਿਵਾਸੀਆਂ ਨੂੰ ਰਥ ਯਾਤਰਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਿਰਕਤ ਕਰਨ ਲਈ ਨਿਮੰਤਰਨ ਦੇ ਰਹੇ ਹਨ ।
ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ , ਸੰਦੀਪ ਦੁਗਲ ਅਤੇ ਨਿਖਿਲ ਮਹਾਜਨ ਨੇ ਦੱਸਿਆ ਕਿ ਅੱਜ ਦੁਪਹਿਰ ਡੇਢ਼ ਵਜੇ ਤੋਂ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਧਾਰਮਿਕ ਸਮਾਗਮ ਸ਼ੁਰੂ ਜਾਣਗੇ ਜਿਸ ਵਿੱਚ ਭਗਵਾਨ ਸ਼੍ਰੀ ਜਗਨਨਾਥ ਦੀ ਆਰਤੀ ਅਤੇ ਭੋਗ ਤੋਂ ਬਾਅਦ ਭਜਨ ਅਤੇ ਸੰਕੀਰਤਨ ਸਮਾਗਮ ਹੋਵੇਗਾ ਜੋ ਮਾਇਆਪੁਰੀ ਤੋ ਆਈ ਗਾਇਕਾ ਵਿਸ਼ਾਖਾ ਵੱਲੋਂ ਕੀਤਾ ਜਾਵੇਗਾ। ਸ਼ਾਮ 4 ਵਜੇ ਭਗਵਾਨ ਸ਼੍ਰੀ ਜਗਨਨਾਥ ਦੀ ਰੱਥ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਵਿੱਚ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਵੀ ਹਿੱਸਾ ਲੈਣਗੇ । ਰੱਥ ਯਾਤਰਾ ਪੂਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਮੁੜ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਵਿਖੇ ਹੀ ਵਿਸ਼ਰਾਮ ਕਰੇਗੀ ਅਤੇ ਯਾਤਰਾ ਦੇ ਵਿਸ਼ਰਾਮ ਤੋਂ ਬਾਅਦ ਲੰਗਰ ਬਰਸਾਤ ਦਾ ਵਿਤਰਨ ਕੀਤਾ ਜਾਵੇਗਾ।