ਇੱਕ ਪਾਸੇ ਪੁਰਾਣੇ ਸੇਫਟੀ ਸਪਰ ਬਣਾਉਣ ਦਾ ਚੱਲ ਰਿਹਾ ਕੰਮ ਤੇ ਦੂਜੇ ਪਾਸੇ ਨਵੇਂ ਸੇਫਟੀ ਸਪਰ ਵਿੱਚ ਪਿਆ ਪਾੜ
ਖੇਤਾਂ ਚ ਹੋ ਗਿਆ ਪਾਣੀ ਹੀ ਪਾਣੀ, ਭੜਕੇ ਬਿਆਸ ਕੰਡੇ ਵਸੇ ਪਿੰਡਾਂ ਦੇ ਲੋਕ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੇ ਦਿਨ ਹੀ ਦਰਿਆ ਬਿਆਸ ਕੰਢੇ ਵਸੇ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਦੋ ਸੇਫਟੀ ਸਪਰ ਬਣਾਉਣ ਦਾ ਕੰਮ ਜਿਲਾ ਪ੍ਰਸ਼ਾਸਨ ਵੱਲੋਂ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਇਹਨਾਂ ਦੋ ਸੇਫਟੀ ਸਪਰਾਂ ਕਾਰਨ ਬਿਆਸ ਕੰਡੇ ਵਸੇ ਪਿੰਡਾਂ ਜਗਤਪੁਰ ਟਾਂਡਾ ਤੇ ਦਲੇਲਪੁਰ ਖੇੜਾ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ । ਅਜੇ ਇਸ ਕੰਮ ਨੂੰ ਸ਼ੁਰੂ ਕੀਤੇ ਦੋ ਦਿਨ ਹੀ ਹੋਏ ਸੀ ਕਿ ਦਲੇਲਪੁਰ ਖੇੜਾ ਦੇ ਇੱਕ ਹੋਰ ਸੇਫਟੀ ਸਪਰ ਵਿੱਚ ਪਾੜ ਪੈ ਗਿਆ ਜਿਸ ਕਾਰਨ ਸੈਂਕੜਿਆਂ ਏਕੜ ਹੋਰ ਖੇਤ ਵੀ ਪਾਣੀ ਨਾਲ ਭਰ ਗਏ ਹਨ । ਜਿੱਥੇ ਭੜਕੇ ਦਰਿਆ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੇ ਰੋਸ ਵਿਅਕਤ ਕੀਤਾ ਕਿ ਜੇਕਰ ਸਮੇਂ ਰਹਿੰਦਿਆ ਪ੍ਰਸ਼ਾਸਨ ਵੱਲੋਂ ਪ੍ਰਬੰਧ ਕਰ ਲਏ ਜਾਂਦੇ ਤਾਂ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਪਰ ਪ੍ਰਸ਼ਾਸਨ ਨੇ ਕੰਮ ਐਣ ਮੌਕੇ ਤੇ ਆ ਕੇ ਸ਼ੁਰੂ ਕੀਤਾ ਹੈ ਉੱਥੇ ਹੀ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਾ ਪ੍ਰਧਾਨ ਬਘੇਲ ਸਿੰਘ ਬਾਈਆਂ ਪਹੁੰਚੇ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਰੋਸ਼ ਜਤਾਇਆ । ਦਰਿਆ ਕਿਨਾਰੇ ਦੇ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਅਜੇ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਹੈ ਜੇਕਰ ਪ੍ਰਸ਼ਾਸਨ ਤੇਜ਼ੀ ਨਾਲ ਕੰਮ ਸ਼ੁਰੂ ਕਰੇ ਤਾਂ ਅਜੇ ਵੀ ਬਾਕੀ ਖੇਤਾਂ ਦੀ ਫਸਲ ਬਚਾਈ ਜਾ ਸਕਦੀ ਹੈ ।
ਦੱਸ ਦਈਏ ਕਿ ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪੋਂਗ ਡੈਮ ਤੋਂ ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਬਿਆਸ ਦਾ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਨੀਵੀਂ ਇਲਾਕੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਤੇ ਬਿਆਸ ਕੰਡੇ ਸਥਿਤ ਪੰਜਾਬ ਦੇ ਕੁਝ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਵੀ ਬਣ ਗਏ ਹਨ ਪਰ ਜਿਲਾ ਗੁਰਦਾਸਪੁਰ ਵਿੱਚ ਪ੍ਰਸ਼ਾਸਨ ਵੱਲੋਂ ਕਾਫੀ ਇੰਤਜ਼ਾਮ ਕੀਤੇ ਗਏ ਸਨ । ਬਾਵਜੂਦ ਇਸ ਦੇ ਕੁਝ ਸੇਫਟੀ ਸਪਰਾ ਨੂੰ ਅਣਗੋਲਿਆਂ ਕੀਤਾ ਗਿਆ । ਇਹਨਾਂ ਸਪਰਾਂ ਦੀ ਮੁਰੰਮਤ ਨਾ ਹੋਣ ਕਾਰਨ ਦਰਿਆ ਕੰਡੇ ਦੇ ਖੇਤਾਂ ਵਿੱਚ ਕਮਾ ਦਿੱਤੇ ਝੋਨੇ ਦਾ ਕਾਫੀ ਨੁਕਸਾਨ ਹੋਇਆ ਹੈ । ਫੋਨ ਪ੍ਰਸ਼ਾਸਨ ਵੱਲੋਂ ਇਹਨਾਂ ਸਪਰਾ ਦੀ ਮੁਰੰਮਤ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ।