ਇੱਕ ਸੁਪਰ ਐਪ ਨਾਲ ਰੇਲਵੇ ਯਾਤਰੀਆਂ ਲਈ 6 ਵੱਡੇ ਫਾਇਦੇ
ਟਿਕਟ ਬੁਕਿੰਗ ਤੋਂ ਫੂਡ ਆਰਡਰਿੰਗ ਤੱਕ ਸਭ ਕੁਝ ਇੱਕ ਥਾਂ
ਨਵੀਂ ਦਿੱਲੀ, 2 ਜੁਲਾਈ 2025 : ਭਾਰਤੀ ਰੇਲਵੇ ਨੇ ਯਾਤਰੀਆਂ ਲਈ RailOne ਨਾਮਕ ਨਵਾਂ ਸੁਪਰ ਐਪ ਲਾਂਚ ਕੀਤਾ ਹੈ, ਜਿਸ ਰਾਹੀਂ ਹੁਣ ਰੇਲਵੇ ਨਾਲ ਸੰਬੰਧਤ ਸਾਰੀਆਂ ਮੁੱਖ ਸੇਵਾਵਾਂ ਇੱਕ ਹੀ ਪਲੇਟਫਾਰਮ 'ਤੇ ਉਪਲਬਧ ਹਨ। ਪਹਿਲਾਂ ਜਿੱਥੇ ਟਿਕਟ ਬੁਕਿੰਗ, ਟ੍ਰੇਨ ਟਰੈਕਿੰਗ, PNR ਜਾਂਚ, ਫੂਡ ਆਰਡਰਿੰਗ ਆਦਿ ਲਈ ਵੱਖ-ਵੱਖ ਐਪ ਜਾਂ ਵੈੱਬਸਾਈਟਾਂ ਦੀ ਲੋੜ ਸੀ, ਹੁਣ ਇਹ ਸਭ ਕੁਝ RailOne ਰਾਹੀਂ ਇੱਕ ਥਾਂ ਤੇ ਮਿਲੇਗਾ।
1. ਇੱਕ-ਸਟਾਪ ਪਲੇਟਫਾਰਮ
RailOne ਐਪ ਰਾਹੀਂ ਯਾਤਰੀਆਂ ਨੂੰ ਹੇਠ ਲਿਖੀਆਂ ਸਾਰੀਆਂ ਸੇਵਾਵਾਂ ਇੱਕ ਥਾਂ ਉੱਤੇ ਮਿਲਦੀਆਂ ਹਨ:
IRCTC ਰਿਜ਼ਰਵਡ ਟਿਕਟ ਬੁਕਿੰਗ
ਅਣਰਿਜ਼ਰਵਡ ਅਤੇ ਪਲੇਟਫਾਰਮ ਟਿਕਟ ਖਰੀਦਦਾਰੀ
PNR ਸਥਿਤੀ ਜਾਂਚ
ਲਾਈਵ ਟ੍ਰੇਨ ਸਥਿਤੀ ਅਤੇ ਕੋਚ ਸਥਿਤੀ
ਭੋਜਨ ਆਰਡਰਿੰਗ
ਰੇਲ ਮਦਦ ਰਾਹੀਂ ਸ਼ਿਕਾਇਤ ਦਰਜ ਕਰਨਾ
2. ਸਿੰਗਲ ਸਾਈਨ-ਆਨ ਅਤੇ ਆਸਾਨ ਲੌਗਇਨ
ਯਾਤਰੀ ਆਪਣੇ ਮੌਜੂਦਾ RailConnect ਜਾਂ UTSonMobile ਖਾਤੇ ਨਾਲ ਲੌਗਇਨ ਕਰ ਸਕਦੇ ਹਨ।
mPIN ਅਤੇ ਬਾਇਓਮੈਟ੍ਰਿਕ ਲੌਗਇਨ ਦੀ ਸਹੂਲਤ, ਤਾਂ ਜੋ ਵਾਰ-ਵਾਰ ਪਾਸਵਰਡ ਯਾਦ ਨਾ ਰੱਖਣਾ ਪਵੇ।
ਨਵੇਂ ਉਪਭੋਗਤਾਵਾਂ ਲਈ ਤੇਜ਼ ਅਤੇ ਆਸਾਨ ਰਜਿਸਟ੍ਰੇਸ਼ਨ ਪ੍ਰਕਿਰਿਆ।
3. ਡਿਵਾਈਸ ਸਟੋਰੇਜ ਅਤੇ ਸੁਰੱਖਿਆ
ਹੁਣ ਵੱਖ-ਵੱਖ ਐਪਸ ਦੀ ਲੋੜ ਨਹੀਂ, RailOne ਸਾਰੀਆਂ ਸੇਵਾਵਾਂ ਇਕ ਥਾਂ ਤੇ ਦਵੇਗਾ
mPIN, ਬਾਇਓਮੈਟ੍ਰਿਕ ਲੌਗਇਨ ਅਤੇ R-Wallet ਰਾਹੀਂ ਭੁਗਤਾਨ ਸੁਰੱਖਿਅਤ ਬਣਾਇਆ ਗਿਆ ਹੈ।
4. R-Wallet ਨਾਲ ਤੇਜ਼ ਅਤੇ ਸੁਰੱਖਿਅਤ ਭੁਗਤਾਨ
RailOne ਵਿੱਚ R-Wallet ਦੀ ਸਹੂਲਤ, ਜਿਸ ਰਾਹੀਂ ਯਾਤਰੀ ਤੇਜ਼ੀ ਨਾਲ, ਬਿਨਾਂ ਕਿਸੇ ਰੁਕਾਵਟ ਦੇ, ਭੁਗਤਾਨ ਕਰ ਸਕਦੇ ਹਨ।
ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਬਹੁਤ ਆਸਾਨ।
5. ਯੂਜ਼ਰ-ਅਨੁਕੂਲ ਅਤੇ ਬਹੁ-ਭਾਸ਼ਾਈ ਇੰਟਰਫੇਸ
ਐਪ ਹਿੰਦੀ, ਅੰਗਰੇਜ਼ੀ ਸਮੇਤ ਕਈ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ।
ਹਰ ਉਮਰ ਦੇ ਯਾਤਰੀ ਲਈ ਆਸਾਨ ਅਤੇ ਸਪਸ਼ਟ ਇੰਟਰਫੇਸ।
ਗੈਸਟ ਲੌਗਇਨ ਦੀ ਸਹੂਲਤ ਵੀ ਉਪਲਬਧ।
6. ਟਿਕਟ ਬੁਕਿੰਗ ਪ੍ਰਣਾਲੀ ਵਿੱਚ ਨਵੇਂ ਸੁਧਾਰ
ਚਾਰਟ ਬਣਾਉਣ ਦਾ ਸਮਾਂ ਵਧਾਇਆ: ਹੁਣ ਰੇਲਗੱਡੀ ਦੀ ਰਵਾਨਗੀ ਤੋਂ 8 ਘੰਟੇ ਪਹਿਲਾਂ ਚਾਰਟ ਤਿਆਰ ਕੀਤਾ ਜਾਵੇਗਾ (ਪਹਿਲਾਂ 4 ਘੰਟੇ ਸੀ)।
ਤਤਕਾਲ ਟਿਕਟਾਂ ਲਈ ਆਧਾਰ ਵੈਰੀਫਿਕੇਸ਼ਨ ਲਾਜ਼ਮੀ: 1 ਜੁਲਾਈ 2025 ਤੋਂ ਤਤਕਾਲ ਟਿਕਟਾਂ ਲਈ ਆਧਾਰ ਵੈਰੀਫਿਕੇਸ਼ਨ ਜ਼ਰੂਰੀ, ਜਲਦੀ OTP ਵੈਰੀਫਿਕੇਸ਼ਨ ਵੀ ਸ਼ਾਮਲ ਹੋਵੇਗੀ।
ਐਡਵਾਂਸ ਰਿਜ਼ਰਵੇਸ਼ਨ ਸਿਸਟਮ: ਦਸੰਬਰ 2025 ਤੱਕ, ਪ੍ਰਤੀ ਮਿੰਟ 1.5 ਲੱਖ ਟਿਕਟਾਂ ਬੁਕ ਕਰਨ ਦੀ ਸਮਰੱਥਾ ਵਾਲਾ ਨਵਾਂ ਪ੍ਰਣਾਲੀ ਲਾਗੂ ਹੋਵੇਗਾ।