ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਹਰਗੋਬਿੰਦ ਨਗਰ ਵਿਖੇ ਕਰਵਾਇਆ ਗਿਆ ਕਵੀ ਦਰਬਾਰ
* ਤਰਕ,ਦਲੀਲ,ਅੱਗੇ ਵਧਣ ਦੀ ਗੱਲ ਅਤੇ ਸਾਰਥਕ ਨਾਲ ਲੇਖਕ ਆਮ ਲੋਕਾਂ ਦੀ ਅਗਵਾਈ ਕਰ ਸਕਦੇ ਹਨ- ਪਲਾਹੀ
ਫਗਵਾੜਾ, 27 ਮਈ 2025 - ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਹਰਗੋਬਿੰਦ ਨਗਰ ਵਿਖੇ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ,ਪ੍ਰਧਾਨ ਰਵਿੰਦਰ ਚੋਟ, ਸ਼ਾਇਰ ਦਲਜੀਤ ਮਹਿਮੀ ਕਰਤਾਰਪੁਰੀ, ਗ਼ਜ਼ਲਗੋ ਜਸਪਾਲ ਜ਼ੀਰਵੀ, ਉੱਘੇ ਲੇਖਕ ਅਤੇ ਸਮਾਜ ਸੇਵਕ ਐਡਵੋਕੇਟ ਐੱਸ.ਐੱਲ.ਵਿਰਦੀ ਜੀ ਨੇ ਸ਼ਿਰਕਤ ਕੀਤੀ।ਇਹ ਕਵੀ ਦਰਬਾਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪਦਮ ਸ੍ਰੀ ਸਾਹਿਤਕਾਰ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਅਤੇ ਲਹਿੰਦੇ ਪੰਜਾਬ ਦੇ ਉੱਘੇ ਤੇ ਹਰਮਨ ਪਿਆਰੇ ਸ਼ਾਇਰ ਤਜੱਮਲ ਕਲੀਮ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਅਤੇ ਮੌਨ ਰੱਖ ਕੇ ਦੋਵੇਂ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਫਗਵਾੜਾ,ਕਰਤਾਰਪੁਰ,ਜਲੰਧਰ ਅਤੇ ਹੁਸ਼ਿਆਰਪੁਰ ਤੋਂ ਪੁਹੰਚੇ ਸਾਹਿਤਕਾਰਾਂ ਵੱਲੋਂ ਸਰੋਤਿਆਂ ਨਾਲ਼ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ ਗਈ।
ਸੋਹਣ ਸਹਿਜਲ,ਸ਼ਾਮ ਸਰਗੂੰਦੀ, ਲਸ਼ਕਰ ਢੰਡਵਾੜਵੀ, ਦਲਜੀਤ ਮਹਿਮੀ,ਉਰਮਲਜੀਤ ਸਿੰਘ ਵਾਲੀਆ, ਨਗੀਨਾ ਸਿੰਘ ਬਲੱਗਣ ਅਤੇ ਅਸ਼ੋਕ ਟਾਂਡੀ ਨੇ ਆਪਣੀਆਂ ਰਚਨਾਵਾਂ ਤਰੰਨਮ ਵਿੱਚ ਪੇਸ਼ ਕਰ ਕੇ ਖੂਬ ਸਮਾਂ ਬੰਨ੍ਹਿਆ।ਜਸਪਾਲ ਜ਼ੀਰਵੀ,ਗੁਰਮੁਖ ਲੋਕਪ੍ਰੇਮੀ, ਬਲਦੇਵ ਰਾਜ ਕੋਮਲ,ਜਸਵਿੰਦਰ ਫਗਵਾੜਾ,ਬਲਵੀਰ ਕੌਰ ਬੱਬੂ ਸੈਣੀ ਦੀ ਸ਼ਾਇਰੀ ਨੂੰ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਆਸ਼ਾ ਅਰਮਾਨ,ਜੱਸ ਸਰੋਆ, ਸੁਬੇਗ ਸਿੰਘ ਹੰਜਰਾਅ,ਸਿਮਰਤ ਕੌਰ, ਹਰਜਿੰਦਰ ਨਿਆਣਾ,ਇੰਦਰਜੀਤ ਸਿੰਘ ਵਾਸੂ, ਸੀਤਲ ਰਾਮ ਬੰਗਾ,ਸੋਹਣ ਸਿੰਘ ਭਿੰਡਰ ਪਟਵਾਰੀ, ਸੁਖਦੇਵ ਫਗਵਾੜਾ, ਗੁਰਮੁਖ ਲੁਹਾਰ ਨੇ ਵੀ ਰਚਨਾਵਾਂ ਦੀ ਸਾਂਝ ਪਾ ਕੇ ਖ਼ੂਬ ਵਾਹ ਵਾਹ ਖੱਟੀ।
ਐਡਵੋਕੇਟ ਐੱਸ.ਐੱਲ.ਵਿਰਦੀ ਨੇ ਸਰੋਤਿਆਂ ਨਾਲ਼ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਗਿਆ ਕਿ ਅੱਜ ਦੇ ਸਮਾਗਮ ਵਿੱਚ ਕਵੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਰਚਨਾਵਾਂ ਵਿੱਚ ਜਿੱਥੇ ਚਿੰਤਨ ਹੈ,ਉੱਥੇ ਚਿੰਤਾ ਜ਼ਿਆਦਾ ਹੈ,ਬੇਸ਼ੱਕ ਸਮਾਜ ਦੇ ਮਸਲਿਆਂ ਪ੍ਰਤੀ ਚਿੰਤਾ ਅਤੇ ਚਿੰਤਨ ਚੰਗੀ ਗੱਲ ਹੈ, ਪਰ ਬੁੱਧੀਜੀਵੀ ਵਰਗ ਅਤੇ ਸਾਹਿਤਕਾਰਾਂ ਨੂੰ ਸਮਾਜ ਨੂੰ ਦਰਪੇਸ਼ ਮਸਲਿਆਂ ,ਮੁਸ਼ਕਲਾਂ ਦੇ ਨਿਵਾਰਣ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ।ਗੁਰਮੀਤ ਸਿੰਘ ਪਲਾਹੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਾਜ਼ਰ ਕਵੀਆਂ ਦੀਆਂ ਰਚਨਾਵਾਂ ਸੁਣ ਕੇ ਉਹਨਾਂ ਦਾ ਮਨ ਪ੍ਰਫੁੱਲਤ ਹੋ ਗਿਆ।
ਸਾਰਥਕ ਸੋਚ ਵਾਲੇ ਲੋਕਾਂ ਦੀ ਸਮਾਜ ਪ੍ਰਤੀ ਚਿੰਤਾ ਅਤੇ ਚਿੰਤਨ ਨਾਲ਼ ਸੰਬੰਧਤ ਰਚਨਾਵਾਂ ਸੁਣ ਕੇ ਸਾਡੇ ਵਿਚਾਰ ਹੋਰ ਪੁਖ਼ਤਾ ਹੁੰਦੇ ਹਨ। ਤਰਕ,ਦਲੀਲ,ਅੱਗੇ ਵਧਣ ਦੀ ਗੱਲ ਅਤੇ ਸਾਰਥਕ ਸੋਚ ਸਾਡੇ ਪੱਲੇ ਹੋਵੇਗੀ ਤਾਂ ਹੀ ਅਸੀਂ ਆਮ ਲੋਕਾਂ ਦੀ ਅਗਵਾਈ ਕਰ ਸਕਦੇ ਹਾਂ।ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।ਕਵੀ ਦਰਬਾਰ ਦਾ ਪ੍ਰਬੰਧ ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ,ਮਨਦੀਪ ਸਿੰਘ ,ਹਰਜਿੰਦਰ ਨਿਆਣਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ਼ ਕੀਤਾ ਗਿਆ। ਇਸ ਮੌਕੇ ਨਿਰਵੈਰ ਸਿੰਘ, ਸਤਨਾਮ ਸਿੰਘ,ਪੀਹੂ,ਜਪਨੀਤ ਸਿੰਘ,ਰਮਨਦੀਪ ਕੌਰ ਹਾਜ਼ਰ ਸਨ।