← ਪਿਛੇ ਪਰਤੋ
ਸੋਮਵਾਰ ਨੂੰ ਦੇਣਗੇ ਵਿਰੋਧੀ ਧਿਰ ਦੇ ਕੌਂਸਲਰ ਨਗਰ ਕੌਂਸਲ ਮੂਹਰੇ ਧਰਨਾ ਦੀਪਕ ਜੈਨ
ਜਗਰਾਉਂ, 29 ਜੂਨ 2025 - ਕੂੜੇ ਦੀ ਸਮੱਸਿਆ ਨੂੰ ਲੈ ਕੇ ਸੋਮਵਾਰ 12 ਵਜੇ ਤੋਂ 1 ਵਜੇ ਤੱਕ ਨਗਰ ਕੌਂਸਲ ਜਗਰਾਉਂ ਦੇ ਬਾਹਰ ਵਿਰੋਧੀ ਧਿਰ ਦੇ ਕੌਂਸਲਰ ਸਾਹਿਬਾਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਕੁਝ ਦਿਨ ਪਹਿਲਾਂ ਇੱਕ ਮੰਗ ਪੱਤਰ ਦੇ ਕੇ ਕੂੜੇ ਦੀ ਸਮੱਸਿਆ ਦੇ ਹੱਲ ਲਈ ਕਿਹਾ ਗਿਆ ਸੀ ਤੇ ਕਾਰਜ ਸਾਧਕ ਅਫਸਰ ਵੱਲੋਂ ਇਸ ਬਾਬਤ ਸਮੂਹ ਕੌਂਸਲਰਾਂ ਅਤੇ ਸ਼ਹਿਰ ਦੇ ਬੁੱਧੀਜੀਵੀਆਂ ਦੀ ਇੱਕ ਬੈਠਕ ਵੀ ਸ਼ੁਕਰਵਾਰ ਨੂੰ ਟਾਊਨ ਹਾਲ ਵਿੱਚ ਸਦੀ ਸੀ ਜੋ ਕਿ ਕਿਸੇ ਵੀ ਨਤੀਜੇ ਤੇ ਨਹੀਂ ਅਪੜੀ। ਇਸ ਬਾਰੇ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਨਗਰ ਕੌਂਸਲ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ।
Total Responses : 91