ਸੋਨੀਆ ਮਾਨ ਨੂੰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਨੇ ਮੰਗ ਪੱਤਰ ਸੌਂਪਿਆ, ਪੜ੍ਹੋ ਕੀ ਕੀਤੀ ਮੰਗ
ਰਾਜਾਸਾਂਸੀ, 29 ਜੂਨ 2025 - ਅੱਜ ਮਿਤੀ 29 ਜੂਨ ਨੂੰ ਆਮ ਆਦਮੀ ਪਾਰਟੀ ਤੋਂ ਰਾਜਾਸਾਂਸੀ ਹਲਕੇ ਦੀ ਇੰਚਾਰਜ ਮੈਡਮ ਸੋਨੀਆ ਮਾਨ ਨੂੰ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਵਿੱਚ ਮੰਗ ਪੱਤਰ ਸੌਂਪਿਆ ਗਿਆ।
ਇਸ ਮੰਗ ਪੱਤਰ ਰਾਹੀਂ ਯੂਨੀਅਨ ਵੱਲੋਂ ਇਹ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 18 ਜੂਨ ਨੂੰ ਯੂਨੀਅਨ ਨਾਲ ਮੀਟਿੰਗ ਕਰਨ ਲਈ ਸਮਾਂ ਨਿਸ਼ਚਿਤ ਕੀਤਾ ਸੀ, ਪਰ ਉਸ ਦਿਨ ਸਰਕਾਰ ਵੱਲੋਂ ਇਹ ਮੀਟਿੰਗ ਕੈਂਸਲ ਕਰ ਦਿੱਤੀ ਗਈ । ਯੂਨੀਅਨ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਜੀ ਦੁਬਾਰਾ ਸਮਾਂ ਨਿਧਾਰਤ ਕਰਨ ਤਾਂ ਜੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੁੱਖ ਮੰਗਾਂ ਅਤੇ ਮੁੱਦਿਆਂ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਜਾ ਸਕੇ।
ਯੂਨੀਅਨ ਨੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰ ਰਹੀਆਂ ਹਨ FRS ਕਰਨਾ ਇੱਕ ਚੁਣੌਤੀ ਬਣੀ ਹੋਈ ਪੰਜਾਬ ਸਰਕਾਰ ਬਿਨਾ ਮੋਬਾਈਲ ਦਿੱਤਿਆ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ ,ਜਦਕਿ ਸੈਂਟਰ ਸਰਕਾਰ ਵੱਲੋਂ 2018 ਦਾ ਬੱਜਟ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ।ਪੋਸ਼ਨ ਟਰੈਕਰ ਐਪ ਤੇ ਆਨਲਾਈਨ ਕੰਮ ਕਰਨ ਲਈ 302 ਰੁਪਏ ਦਾ ਰਿਚਾਰਜ ਆਂਗਣਵਾੜੀ ਵਰਕਰ ਨੂੰ ਹਰ ਮਹੀਨੇ ਆਪਣੇ ਪੱਲਿਓਂ ਕਰਵਾਉਣਾ ਪੈਂਦਾ ਹੈ ,ਜਦਕਿ ਪੰਜਾਬ ਸਰਕਾਰ ਵੱਲੋਂ ਮਾਨਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ ਅਤੇ ਅਫ਼ਸਰਸ਼ਾਈ ਵੱਲੋਂ ਵਰਕਰਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਈ ਆਂਗਣਵਾੜੀ ਵਰਕਰਾਂ ਮਾਨਸਿਕ ਬਿਮਾਰ ਹੋ ਗਈਆਂ ਹਨ ਅਤੇ ਇਕ ,ਦੋ ਜਗ੍ਹਾ ਤੇ ਵਰਕਰਾਂ ਮਾਨਸਿਕ ਪਰੇਸ਼ਾਨੀ ਨੂੰ ਨਾ ਸਹਾਰਦੀ ਹੋਈ ਦਮ ਤੋੜ ਗਈ ਹੈ ਕਿਉਂਕਿ ਉਹਨਾਂ ਨੂੰ ਡਰਿਆ ਧਮਕਾਇਆ ਜਾ ਰਿਹਾ ਹੈ ਕਿ FRS ਕਰਕੇ ਲਾਭਪਾਤਰੀ ਕੋਲੋਂ otp ਮੰਗੀ ਜਾਵੇ ਨਹੀਂ ਤਾਂ ਤੁਹਾਡੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਅਸੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਵੀ ਆਂਗਣਵਾੜੀ ਵਰਕਰ ਨਾਲ ਕੰਮ ਦੀ ਪਰੇਸ਼ਾਨੀ ਕਾਰਨ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਹੋਵੇਗੀ ਅਤੇ ਉੱਚ ਪੱਧਰ ਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਆਂਗਣਵਾੜੀ ਵਰਕਰਾਂ ਦੀਆਂ ਬੁਨਿਆਦੀ ਮੰਗਾਂ ਨੂੰ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।ਮੈਡਮ ਛੀਨਾ ਨੇ ਕਿਹਾ ਕਿ ਮਾਨ ਭੱਤਾ ਦੁੱਗਣਾ ਕਰਨ ਦਾ ਵਾਅਦਾ ਕਰਕੇ ਪੰਜਾਬ ਸਰਕਾਰ ਮੁੱਕਰ ਗਈ ਹੈ,ਮੈਡਮ ਸੋਨੀਆ ਮਾਨ ਨੇ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ ।
ਇਸ ਮੌਕੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਨਾਲ ਹਰਪ੍ਰੀਤ ਕੌਰ ਕੈਸ਼ੀਅਰ,ਰਾਜਵਿੰਦਰ ਕੌਰ ,ਪਰਵਿੰਦਰ ਕੌਰ,ਮਨਜੀਤ ਕੌਰ ਅਤੇ ਹੋਰ ਆਗੂ ਵੀ ਮੌਜੂਦ ਸਨ।