ਨਾਜਾਇਜ਼ ਅਸਲੇ ਸਮੇਤ ਤਿੰਨ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 29 ਜੂਨ 2025 - ਕਮਿਸ਼ਨਰ ਪੁਲਿਸ ਲੁਧਿਆਣਾ, ਸ਼ਵਪਨ ਸ਼ਰਮਾਂ ਆਈ.ਪੀ.ਐਸ , ਹਰਪਾਲ ਸਿੰਘ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ, ਅਮਨਦੀਪ ਸਿੰਘ ਬਰਾੜ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ-1 ਲੁਧਿਆਣਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਅਤੇ ਨਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਦੇ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਲੁਧਿਆਣਾ ਦੀ ਪੁਲਿਸ ' ਪਾਰਟੀ ਵੱਲੋਂ ਮਿਤੀ 27-06-2025 ਨੂੰ ਦੋਸ਼ੀ ਗੌਰਵ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਲੁਧਿਆਣਾ, ਸਾਹਿਲ ਮਲਿਕ ਪੁੱਤਰ ਈਸ਼ਵਰ ਸਿੰਘ ਵਾਸੀ ਲੁਧਿਆਣਾ ਅਤੇ ਨਿਪਿਲ ਸ਼ਰਮਾ ਪੁੱਤਰ ਪ੍ਰੇਮ ਸ਼ਰਮਾ ਵਾਸੀ ਲੁਧਿਆਣਾ ਨੂੰ ਦੁੱਗਰੀ ਏਰੀਆ ਤੋਂ ਕਾਬੂ ਕਰ ਕੇ ਇਨ੍ਹਾਂ ਪਾਸੋਂ 268 ਗਰਾਮ ਹੈਰੋਇਨ, 03 ਪਿਸ਼ਟਲ 32 ਬੋਰ ਨਜਾਇਜ਼, 01 ਪਲੰਦਾ ਪਿਸਟਲ 45 ਬੋਰ, 06 ਹੋਂਦ 32 ਬੋਰ ਜਿੰਦਾ, 03 ਹੋਂਦ 45 ਬੋਰ ਜਿੰਦਾ, ਇਲੈੱਕਟ੍ਰਾਨਿਕ ਛੋਟਾ ਕੰਡਾ ਸਮੇਤ 15 ਛੋਟੀਆਂ ਮੋਮੀ ਲਿਫਾਫੀਆਂ ਬਰਾਮਦ ਕੀਤੇ ਤੇ ਦੋਸ਼ੀਆਂ ਦੇ ਬਰਖਿਲਾਫ ਮੁਕੱਦਮਾ ਨੰਬਰ 108 ਮਿਤੀ 27-06-2025 ਅ/ਧ 21C,29/61/85 NDPS Act & 25/54/59 Arms Act ਥਾਣਾ ਦੁੱਗਰੀ ਲੁਧਿਆਣਾ ਦਰਜ ਕੀਤਾ ਗਿਆ ।
ਦੋਸ਼ੀਆਂ ਨੂੰ ਬਾਅਦ ਪੁੱਛਗਿੱਛ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਦੋਸ਼ੀ ਸਾਹਿਲ ਮਲਿਕ ਦੀ ਮਜ਼ੀਦ ਪੁੱਛਗਿੱਛ ਤੇ ਸੁਮਿਤ ਕੁਮਾਰ ਪੁੱਤਰ ਕੱਦੂ ਪੁੱਤਰ ਮਹਿੰਦਰ ਸਿੰਘ ਵਾਸੀ ਮਕਾਨ ਨੰਬਰ 1902/10/37 ਗਲੀ ਨੰਬਰ 17 ਮੁਹੱਲਾ ਗੋਵਿੰਦਸਰ ਨਿਊ ਸ਼ਿਮਲਾਪੁਰੀ ਲੁਧਿਆਣਾ ਅਤੇ ਸੰਜਨਾ ਪਤਨੀ ਗਗਨਦੀਪ ਸਿੰਘ ਵਾਸੀ ਮਕਾਨ ਨੰਬਰ 6658 ਗਲੀ ਨੰਬਰ 15 ਨੇੜੇ ਮੈੜ ਦੀ ਚੱਕੀ ਸ਼ਿਮਲਾਪੁਰੀ ਲੁਧਿਆਣਾ ਨੂੰ ਨਾਮਜ਼ਦ ਦੋਸ਼ੀ ਕੀਤਾ ਗਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਤਫ਼ਤੀਸ਼ ਜਾਰੀ ਹੈ।