ਸ਼ਾਇਰ ਅਤੇ ਸਮਾਜ ਸੇਵੀ ਅੰਗਰੇਜ਼ ਵਿਰਕ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਕੀਤਾ ਗਿਆ ਸਨਮਾਨਿਤ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 29 ਜੂਨ 2025:- ਪੰਜਾਬੀ ਸ਼ਾਇਰ ਅਤੇ ਸਮਾਜ ਸੇਵੀ ਅੰਗਰੇਜ਼ ਸਿੰਘ ਵਿਰਕ ਨੂੰ ਮਾਨਵਤਾ ਦੀ ਭਲਾਈ ਲਈ ਕੀਤੇ ਸ਼ਲਾਘਾਯੋਗ ਉੱਦਮਾਂ ਸਦਕਾਂ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਸੰਸਥਾ ਵਿਸ਼ਵ ਸੰਸਕ੍ਰਿਤੀ ਅਤੇ ਵਾਤਾਵਰਨ ਸੁਰੱਖਿਆ ਆਯੋਗ,ਦਿੱਲੀ ਵੱਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।ਸਾਹਿਤ ਦੇ ਡਾਕਟਰ ਬਣਨ ਬਣੇ ਵਿਰਕ ਨੇ ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਸਨੇ ਹੁਣ ਤੱਕ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਹਿੱਤ ਡੇਢ ਲੱਖ ਬੂਟੇ ਲਗਾਏ ਹਨ।ਜੀਵਨ ਦਾਨ ਲਈ ਜ਼ਰੂਰਤਮੰਦਾਂ 60 ਵਾਰ ਖ਼ੂਨਦਾਨ ਕੀਤਾ ਹੈ, 300 ਤੋਂ ਜ਼ਿਆਦਾ ਖ਼ੂਨਦਾਨ ਕੈਂਪ ਲਗਾਕੇ 55000 ਯੂਨਿਟ ਖੂਨ ਇਕੱਤਰ ਕਰਕੇ ਬਲੱਡ ਬੈਂਕ ਨੂੰ ਦਿੱਤਾ ਹੈ।
ਕਰੋਨਾ ਕਾਲ ਦੌਰਾਨ ਉਹਨਾਂ ਨੇ ਆਪਣੀ ਸੰਸਥਾ ਹਿਊਮਨ ਰਾਈਟਸ ਮਿਸ਼ਨ ਪ੍ਰੋਡਕਸ਼ਨ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਅਤੇ ਸੜਕੀ ਦੁਰਘਟਨਾਵਾਂ ਦੇ ਜ਼ਖਮੀਆਂ ਨੂੰ ਖੁਦ ਹਸਪਤਾਲ ਪਹੁੰਚਾਇਆ ਹੈ। ਉਹਨਾਂ ਦੀਆਂ ਮਾਨਵਤਾ ਦੀ ਭਲਾਈ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਕਰਕੇ ਸੰਸਥਾ ਨੇ 28 ਜੂਨ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਸ਼ਾਹ ਆਡੀਟੋਰੀਅਮ ਵਿਖੇ ਪ੍ਰਦਾਨ ਕੀਤੀ ਗਈ। ਉਹਨਾਂ ਨੂੰ ਇਸ ਪ੍ਰਾਪਤੀ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਐਵਾਰਡੀ ਸਤਨਾਮ ਸਿੰਘ ਮੱਟੂ ਪ੍ਰੈਸ ਨਾਲ ਸਾਂਝ ਪਾਉਂਦਿਆਂ ਦੱਸਿਆ ਕੀ ਪਟਿਆਲਾ ਸ਼ਹਿਰ ਦੇ ਲੋਕਾਂ ਅਤੇ ਹੋਰ ਕਲਮਕਾਰਾਂ ਅਤੇ ਸਾਖ ਸਬੰਧੀਆਂ ਨੇ ਮੁਬਾਰਕਾਂ ਦਿੱਤੀਆਂ।