Majithia Case: ED ਦੇ ਸਾਬਕਾ ਡਿਪਟੀ ਡਾਇਰੈਕਟਰ ਨੇ ਵਿਜੀਲੈਂਸ ਨੂੰ ਸੌਂਪੀ ਡਿਟੇਲ, ਹੋਣਗੇ ਵੱਡੇ ਖ਼ੁਲਾਸੇ?
ਚੰਡੀਗੜ੍ਹ, 28 ਜੂਨ 2025- ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕੇਸ ਵਿੱਚ ਨਵਾਂ ਮੋੜ ਆਇਆ ਹੈ। ਅੱਜ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੀ ਸਟੇਟਮੈਂਟ ਦਰਜ ਕਰਵਾਈ। ਮੀਡੀਆ ਨਾਲ ਗੱਲਬਾਤ ਦੌਰਾਨ ਨਿਰੰਜਨ ਸਿੰਘ ਨੇ ਕਿਹਾ ਕਿ ਮੈਨੂੰ ਜਿਹੜੀ ਵੀ ਜਾਣਕਾਰੀ ਵਿਜੀਲੈਂਸ ਨੇ ਪੁੱਛੀ ਮੈਂ ਉਸਦਾ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਜਿਹੜੇ ਸਮੇਂ ਮੈਂ ਪਹਿਲੇ ਕੇਸ ਦੀ ਜਾਂਚ ਕਰ ਰਿਹਾ ਸੀ, ਮੈਂ ਉਸ ਦੇ ਬਾਰੇ ਹੀ ਵਿਜੀਲੈਂਸ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਡਰੱਗ ਤਸਕਰ ਭੋਲੇ ਦੀ ਗ੍ਰਿਫਤਾਰੀ ਸਮੇਂ ਜਾਂਚ ਦੌਰਾਨ ਜਿਹੜੀ ਰਿਪੋਰਟ ਸਾਹਮਣੇ ਆਈ ਸੀ, ਉਸਨੂੰ ਮਜੀਠੀਏ ਦਾ ਨਾਮ ਸੀ। ਉਨ੍ਹਾਂ ਕਿਹਾ ਕਿ ਜੇਕਰ ਉਦੋਂ ਮੈਨੂੰ ਸਹੀ ਤਰੀਕੇ ਦੇ ਨਾਲ ਜਾਂਚ ਕਰਨ ਦੀ ਆਗਿਆ ਦਿੱਤੀ ਜਾਂਦੀ ਤਾਂ, ਹੁਣ ਤੱਕ ਕਈ ਡਰੱਗ ਤਸਕਰ ਜੇਲ੍ਹ ਸਲਾਖ਼ਾਂ ਪਿੱਛੇ ਹੋਣੇ ਸਨ।