Punjab Breaking: ਕਾਂਗਰਸੀ ਆਗੂ ਨੂੰ ਮਾਰੀਆਂ ਗੋਲੀਆਂ, ਗੰਭੀਰ ਜ਼ਖ਼ਮੀ
ਐਮਐਲਏ ਤ੍ਰਿਪਤ ਬਾਜਵਾ ਪਹੁੰਚੇ ਹਸਪਤਾਲ
ਰੋਹਿਤ ਗੁਪਤਾ
ਗੁਰਦਾਸਪੁਰ , 11 ਅਗਸਤ 2025- ਸਵੇਰੇ 9:30 ਵਜੇ ਦੇ ਕਰੀਬ ਕਲਾਨੌਰ ਦੇ ਨਜ਼ਦੀਕੀ ਪਿੰਡ ਵਡਾਲਾ ਬਾਂਗਰ ਵਿੱਚ ਇੱਕ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾਉਣ ਦੀ ਘਟਨਾ ਤੋਂ ਬਾਅਦ ਦੋਪਹਿਰ ਬਾਅਦ ਜਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਦਾਲਮ ਤੇ ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ ਨੂੰ ਵੀ ਦੋ ਅਨਪਛਾਤੇ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਜੋਗਾ ਸਿੰਘ ਪਿੰਡ ਦਾਲਮ ਵਿਖੇ ਮੈਡੀਕਲ ਸਟੋਰ ਚਲਾਉਂਦੇ ਹਨ ਅਤੇ ਵਾਰਦਾਤ ਵੇਲੇ ਉਹ ਆਪਣੇ ਮੈਡੀਕਲ ਸਟੋਰ ਤੇ ਹੀ ਬੈਠੇ ਸੀ ਹਨ।
ਦੱਸਿਆ ਗਿਆ ਹੈ ਕਿ ਮੋਟਰਸਾਈਕਲ ਸਵਾਰ ਬਟਾਲਾ ਸਾਈਡ ਤੋਂ ਆਏ ਸੀ ਅਤੇ ਉਹਨਾਂ ਵੱਲੋਂ ਕੁੱਲ ਚਾਰ ਫਾਇਰ ਕੀਤੇ ਗਏ ਜਿਨਾਂ ਵਿੱਚੋਂ ਇੱਕ ਸਾਬਕਾ ਸਰਪੰਚ ਜੋਗਾ ਸਿੰਘ ਦੀ ਬਾਂਹ ਅਤੇ ਇੱਕ ਸਿਰ ਤੇ ਲੱਗਿਆ, ਪਰ ਪੱਗ ਕਾਰਨ ਥੋੜਾ ਬਚਾਅ ਹੋ ਗਿਆ। ਸਾਬਕਾ ਸਰਪੰਚ ਜੋਗਾ ਸਿੰਘ ਨੂੰ ਮੁੱਢਲੀ ਡਾਕਟਰ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਦੇ ਕਾਂਗਰਸੀ ਐਮਐਲਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਸਪਤਾਲ ਪਹੁੰਚੇ ਅਤੇ ਘਟਨਾ ਬਾਰੇ ਹਸਪਤਾਲ ਵਿੱਚ ਮੌਜੂਦ ਦਾਲਮ ਪਿੰਡ ਦੇ ਰਹਿਣ ਵਾਲਿਆਂ ਕੋਲੋਂ ਜਾਣਕਾਰੀ ਹਾਸਿਲ ਕੀਤੀ।