ਮਜੀਠੀਆ ਮਾਮਲੇ ‘ਚ ਵੱਡੀ ਖ਼ਬਰ: ਸਾਬਕਾ ਪੀਏ ਤੇ ਵਿਧਾਇਕ ਵੀ ਜਾਂਚ ਵਿੱਚ ਸ਼ਾਮਲ
ਅੰਮ੍ਰਿਤਸਰ, 29 ਜੂਨ, 2025:ਵਿਕਰਮ ਮਜੀਠੀਆ ਦੇ ਸਾਬਕਾ ਪੀਏ ਤਲਬੀਰ ਤੋਂ ਵਿਜੀਲੈਂਸ ਦੀ ਟੀਮ ਅੱਜ ਬਿਆਨ ਦਰਜ ਕਰੇਗੀ। ਜਾਣਕਾਰੀ ਮੁਤਾਬਕ, ਵਿਜੀਲੈਂਸ ਟੀਮ ਅੱਜ ਦੁਪਹਿਰ 2 ਵਜੇ ਅੰਮ੍ਰਿਤਸਰ ਸਥਿਤ ਤਲਬੀਰ ਦੇ ਘਰ ਪਹੁੰਚੇਗੀ।
ਦੱਸਿਆ ਜਾ ਰਿਹਾ ਹੈ ਕਿ ਤਲਬੀਰ ਦੇ ਸਾਹਮਣੇ ਡਰੱਗ ਤਸਕਰਾਂ ਵੱਲੋਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਸੀ। ਮਜੀਠੀਆ ਡਰੱਗ ਮਨੀ ਕੇਸ ਵਿੱਚ ਤਲਬੀਰ ਦੀ ਗਵਾਹੀ ਬਹੁਤ ਹੀ ਅਹੰਮ ਮੰਨੀ ਜਾ ਰਹੀ ਹੈ।
ਇਸ ਤੋਂ ਇਲਾਵਾ ਅਕਾਲੀ ਲੀਡਰ ਬੋਨੀ ਅਜਨਾਲਾ ਵੀ ਬਿਆਨ ਦਰਜ ਕਰਵਾਏ ਹਨ।