ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, ਪੜ੍ਹੋ ਪੂਰੀ ਖਬਰ
ਧੂਰੀ ਲਈ ਵੱਡੀ ਸੌਗ਼ਾਤ: 54.76 ਕਰੋੜ ਦੇ ਰੇਲਵੇ ਓਵਰ-ਬਰਿੱਜ ਨੂੰ ਮਨਜ਼ੂਰੀ
ਧੂਰੀ (ਸੰਗਰੂਰ, 29 ਜੂਨ 2025 : ਧੂਰੀ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਸ਼ਹਿਰ ਵਿੱਚ ਰੇਲਵੇ ਓਵਰ-ਬਰਿੱਜ ਬਣਾਉਣ ਦੀ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਓਵਰ-ਬਰਿੱਜ ਦੀ ਲਾਗਤ 54.76 ਕਰੋੜ ਰੁਪਏ ਰੱਖੀ ਗਈ ਹੈ।
ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਇਸ ਪ੍ਰਾਜੈਕਟ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਇਸ ਓਵਰ-ਬਰਿੱਜ ਨਾਲ ਧੂਰੀ ਸ਼ਹਿਰ ਦੀ ਆਵਾਜਾਈ ਸੌਖੀ ਹੋਵੇਗੀ ਅਤੇ ਰੇਲਵੇ ਕਰਾਸਿੰਗ ’ਤੇ ਹੋਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਇਹ ਫੈਸਲਾ ਧੂਰੀ ਦੇ ਲੋਕਾਂ ਲਈ ਵੱਡੀ ਸੌਗ਼ਾਤ ਹੈ, ਜਿਸ ਨਾਲ ਸ਼ਹਿਰ ਦੀ ਵਿਕਾਸ ਗਤੀ ਵਿੱਚ ਵੀ ਵਾਧਾ ਹੋਵੇਗਾ।
ਧੂਰੀ ਜੰਕਸ਼ਨ ਪੰਜਾਬ ਦਾ ਇੱਕ ਮਹੱਤਵਪੂਰਨ ਰੇਲਵੇ ਸਟੇਸ਼ਨ ਹੈ, ਜੋ ਲੁਧਿਆਣਾ-ਫ਼ਿਰੋਜ਼ਪੁਰ ਲਾਈਨ ’ਤੇ ਸਥਿਤ ਹੈ ਅਤੇ ਇੱਥੋਂ ਦਿੱਲੀ, ਚੰਡੀਗੜ੍ਹ, ਬਠਿੰਡਾ, ਫ਼ਿਰੋਜ਼ਪੁਰ ਸਮੇਤ ਕਈ ਵੱਡੇ ਸ਼ਹਿਰਾਂ ਨਾਲ ਰੇਲ ਸੰਪਰਕ ਹੈ।