ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਸਮਾਗਮ ਕਰਵਾਇਆ
ਸੇਵਾ ਮੁਕਤ ਉੱਪ-ਕੁਲਪਤੀ ਜਸਵਿੰਦਰ ਸਿੰਘ ਢਿਲੋਂ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਰੋਹਿਤ ਗੁਪਤਾ
ਬਟਾਲਾ, 29 ਜੂਨ ਸ਼ੇਰ- ਏ - ਪੰਜਾਬ ਕਲਚਰ ਪ੍ਰਸੋਮਨ ਕੌਸ਼ਲ ਬਟਾਲਾ ਰਜਿ ਪੰਜਾਬ ਵਜੋਂ ਸ਼ੇਰ- ਏ -ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਕੌਂਸਲ ਦੇ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਭਾਗੋਵਾਲ ਦੀ ਦੇਖ ਰੇਖ ਅਤੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਦੀ ਅਗਵਾਈ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
ਇਸ ਮੌਕੇ ਕੌਂਸਲ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪੰਰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ।
ਇਸ ਮੌਕੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭਾਈ ਸੁੱਚਾ ਸਿੰਘ ਡੇਰਾ ਦੇ ਕਵੀਸ਼ਰੀ ਜਥੇ ਵੱਲੋਂ ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ , ਜੀਵਨ ਪ੍ਰਾਪਤੀਆਂ ਅਤੇ ਖਾਲਸਾ ਅਤੇ ਖਾਲਸਾ ਰਾਜ ਦੇ ਬਿ੍ਰਤਾਂਤਾਂ ਨੂੰ ਕਵੀਸ਼ਰੀ ਰਾਹੀਂ ਸੰਗਤਾਂ ਨਾਲ ਸਾਂਝਾ ਕੀਤਾ। 'ਲੰਗਰ ਚਲੇ ਸ਼ਬਦ ਗੁਰ ਸੰਸਥਾ' ਚੀਚਾ ਅਮਿ੍ੰਤਸਰ ਦੇ ਪ੍ਰਚਾਰਕ ਭਾਈ ਨਿਸ਼ਾਨ ਸਿੰਘ ਵੱਲੋਂ ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵਿਚਾਰਾਂ ਸੰਗਤਾਂ ਨਾਲ ਸਾਝੀਆਂ ਕੀਤੀਆਂ।
ਬਰਸੀ ਸਮਾਗਮ ਵਿੱਚ ਪ੍ਰੋ. ਜਸਵਿੰਦਰ ਸਿੰਘ ਢਿੱਲੋਂ ਸੇਵਾ ਮੁਕਤ ਉਪ ਕੁਲਪਤੀ, ਗੁਰੁੂ ਕਾਂਸੀ ਯੂਨੀਵਰਸਿਟੀ ਬਠਿੰਡਾ ਅਤੇ ਕੌਮੀ ਸਲਾਹਕਾਰ, ਘੱਟ ਗਿਣਤੀ ਕਸ਼ਿਮਨ ਭਾਰਤ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।
ਇਸ ਮੌਕੇ ਕੌਸਲ ਵੱਲੋਂ ਲੈਕਚਰਾਰ ਰਣਜੋਧ ਸਿੰਘ ਨੇ ਮੁੱਖ ਮਹਿਮਾਨ ਅਤੇ ਆਈ ਸਮੂਹ ਸੰਗਤਾਂ ਨੂੰ ਜੀ ਆਇਆ ਆਖਿਆ। ਬਰਸੀ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਸਮਾਜ ਦੀਆਂ ਧਾਰਮਿਕ, ਰਾਜਨੀਤਕ, ਸੱਭਿਆਚਾਰਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਮੁੱਖ ਮਹਿਮਾਨ ਪ੍ਰੋ. ਜਸਵਿੰਦਰ ਸਿੰਘ ਢਿਲੋਂ , ਮੁੱਖ ਸੂਬੇਦਾਰ ਬਾਬਾ ਸ਼ਰਬਜੀਤ ਸਿੰਘ ਭਾਗੋਵਾਲ ਅਤੇ ਕੌਂਸਲ ਦੇ ਅਹੁਦੇਦਾਰਾਂ ਅਤੇ ਮੈਬਰਾਂ ਵੱਲੋਂ ਮੁਖੀਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਜਿਨਾਂ ਵਿੱਚ ਨਵਜੋਤ ਸਿੰਘ ਮਾਹਲ, ਏ ਆਈ ਜੀ ਪੰਜਾਬ ਪੁਲਿਸ, ਐਡਵੋਕੇਟ ਐਚ. ਐੱਸ ਮਾਂਗਟ,ਚੇਅਰਮੈਨ ਵਿਰਾਸਤੀ ਮੰਚ ਬਟਾਲਾ, ਸਰਬਜੀਤ ਸਿੰਘ ਭਕਨਾ, ਮੈਂਬਰ ਗਰਵਰਨਿੰਗ ਕੌਂਸਲ ਖਾਲਸਾ ਕਾਲਜ ਅਤੇ ਚੇਅਰਮੈਨ 'ਲੰਗਰ ਚਲੇ ਗੁਰ ਸ਼ਬਦ ਸੰਸਥਾ' ਚੀਚਾ ਅਮਿ੍ੰਰਤਸਰ , ਜਿਲ੍ਹਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਸੂਬਾ ਕਿਸਾਨ ਆਗੂ ਹਰਵਿੰਦਰ ਸਿੰਘ ਮਸਾਣੀਆਂ, ਜਿਲਾ ਕਿਸਾਨ ਆਗੂ ਕੰਵਲਜੀਤ ਸਿੰਘ ਪੰਜਗਰਾਈਆਂ, ਅਕਾਲੀ ਆਗੂ ਸਮਸ਼ੇਰ ਸਿੰਘ ਚੀਮਾਂ, ਆਪ ਆਗੂ ਦਲਜੀਤ ਸਿੰਘ ਲੱਕੀ ਅਤੇ ਹੋਰ ਵਿਸ਼ੇਸ਼ ਸਖਸ਼ੀਅਤ ਨੂੰ ਸਨਮਾਨਿਤ ਕੀਤਾ ਗਿਆ।
ਬਰਸੀ ਸਮਾਗਮ ਨੂੰ ਸਬੋਧਨ ਕਰਦਿਆਂ ਪ੍ਰੋ ਜਸਵਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਸ਼ੇਰ-ਏ ਪੰਜਾਬ ਕਲਚਰ ਪ੍ਰੋਮੋਸ਼ਨ ਕੌਸ਼ਲ ਵੱਲੋਂ ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਸੀ ਸਮਾਗਮ ਮਨਾਉਣਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਆਉਣ ਵਾਲੀ ਪੀੜੀਆਂ ਨੂੰ ਵਿਰਸੇ ਨਾਲ ਜੁੜਨ ਦਾ ਸੁਨੇਹਾ ਮਿਲਦਾ ਹੈ।
ਉਨਾਂ ਕਿਹਾ ਕਿ ਸਾਰਿਆਂ ਨੂੰ ਸ਼ੇਰ-ਏ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਸੇਧ ਲੇੈਣੀ ਚਾਹੀਦੀ ਹੈ।
ਇਸ ਮੌਕੇ ਚਾਹ-ਪਕੌੜੇ, ਲੰਗਰ ਅਤੇ ਅੰਬਾਂ ਦਾ ਪ੍ਰਸਾਦ ਵਰਤਾਇਆ ਗਿਆ।
ਅਖੀਰ ਵਿੱਚ ਕੌਂਸਲ ਦੇ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੋਲਾ ਨੇ ਮੁੱਖ ਮਹਿਮਾਨ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਅਧਿਆਪਕ ਆਗੂ ਦਿਲਬਾਗ ਸਿੰਘ ਪੱਡਾ ਨੇ ਬਾਖੂਬੀ ਨਿਭਾਈ।
ਇਸ ਮੌਕੇ ਭਾਜੀ ਜਸਬੀਰ ਸਿੰਘ, ਕੌਂਸਲ ਦੇ ਮੀਤ ਪ੍ਰਧਾਨ ਤਰਜਿੰਦਰ ਸਿੰਘ ਰੰਦੇਵ , ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਦਲਜਿੰਦਰ ਸਿੰਘ ਸਾਬੀ, ਲੈਕਚਰਾਰ ਜਸਬੀਰ ਸਿੰਘ ਪੱਡਾ, ਗੁਰਦੀਪ ਸਿੰਘ ਸਾਰਚੂਰ, ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਦਲਜੀਤ ਸਿੰਘ ਮਾਣਕ, ਲੈਕਚਰਾਰ ਹਰਪਾਲ ਸਿੰਘ ਬਟਾਲਾ, ਲੈਕਚਰਾਰ ਜਸਬੀਰ ਸਿੰਘ ਔਲਖ, ਮਾਸਟਰ ਲਖਬੀਰ ਸਿੰਘ ਬਲੱਗਣ, ਬਲਜੀਤ ਸਿੰਘ ਭਾਗੋਵਾਲ, ਸਰਵਣ ਸਿੰਘ ਸੱਖੋਵਾਲ, ਕਰਮਬੀਰ ਸਿੰਘ ਢਿੱਲੋਂ, ਇੰਜ ਰਾਜਪਾਲ ਸਿੰਘ, ਜਸਵਿੰਦਰ ਸਿੰਘ ਅੰਮਿ੍ਤਸਰ, ਨਰਿੰਦਰ ਸਿੰਘ ਢਿੱਲੋਂ ,ਹਰਵਿੰਦਰ ਸਿੰਘ , ਪਿ੍ੰਸੀਪਲ ਧਿਆਨ ਸਿੰਘ ਸੰਧੂ,ਹਰਦੀਪ ਸਿੰਘ ਭੰਗਵਾਂ, ਹਰਵਿੰਦਰ ਸਿੰਘ ਚਾਹਲ, ਪ੍ਰੋਫੈਸਰ ਬਲਜੀਤ ਸਿੰਘ ਸ਼ਾਹਬਾਦ, ਕੁਲਵਿੰਦਰ ਸਿੰਘ ਪੰਨੂੰ, ਕੁਲਵਿੰਦਰ ਸਿੰਘ ਸ਼ਾਹਬਾਦ , ਹਨੀ ਕਾਲਾ ਅਫਗਾਨਾ, ਹਰਜਿੰਦਰ ਸਿੰਘ ਹੈਰੀ, ਲੈਕਚਰਾਰ ਦਿਲਬਾਗ ਸਿੰਘ ਵੇਰਕਾ, ਲੈਕਚਰਾਰ ਗੁਰਵਿੰਦਰ ਸਿੰਘ ਪਾਰੋਵਾਲੀ,ਲੈਕਚਰਾਰ ਬਿਕਰਮ ਸਿੰਘ ਕਸੇਲ,ਡਾ ਬਲਜੀਤ ਸਿੰਘ ਧਾਰੋਵਾਲੀ,ਸੇਵਾ ਮੁਕਤ ਇੰਸਪੈਕਟਰ ਸਰਦੁੂਲ ਸਿੰਘ ਅਤੇ ਹਰਦਿਆਲ ਸਿੰਘ ਅੰਮਿ੍ਤਸਰ ਆਦਿ ਹਾਜ਼ਰ ਸਨ।