ਭਰੇ ਬਾਜ਼ਾਰ ਔਰਤ ਦਾ ਮੋਬਾਈਲ ਖੋਹ ਬਾਈਕਸਵਾਰ ਫਰਾਰ
- ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
ਦੀਪਕ ਜੈਨ
ਜਗਰਾਉਂ, 21 ਅਗਸਤ 2025 - ਜਗਰਾਉਂ ਸ਼ਹਿਰ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਘਟਦੀ ਰਹਿੰਦੀ ਹੈ ਕਦੇ ਬਾਈਕ ਸਵਾਰ ਲੁਟੇਰਿਆਂ ਵੱਲੋਂ ਕਿਸੇ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਕਿਤੇ ਘਰ ਪਰਤ ਰਹੀ ਸਕੂਲ ਟੀਚਰ ਨੂੰ ਅਜਿਹਾ ਹੀ ਇੱਕ ਮਾਮਲਾ ਅੱਜ ਵੀਰਵਾਰ ਦੀ ਸਵੇਰ ਸਾਹਮਣੇ ਆਇਆ ਜਦੋਂ ਨੇੜਲੇ ਪਿੰਡ ਢੁੱਡੀਕੇ ਦੇ ਰਹਿਣ ਵਾਲੀ ਅਨੂ ਨਾਮਕ ਔਰਤ ਜੋ ਜਗਰਾਉਂ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਹੈ ਆਪਣੇ ਕੰਮ ਤੇ ਜਾਣ ਲਈ ਜਗਰਾਉਂ ਦੇ ਕੁੱਕੜ ਚੌਂਕ ਨੇੜਿਓ ਗੁਜ਼ਰ ਰਹੀ ਸੀ ਤਾਂ ਬਾਈਕ ਸਵਾਰ ਦੋ ਲੁਟੇਰੇ ਉਸਦਾ ਝਪਟ ਮਾਰ ਮੋਬਾਇਲ ਖੋ ਕੇ ਫਰਾਰ ਹੋ ਜਾਂਦੇ ਹਨ।
ਆਪਣੇ ਨਾਲ ਵਾਪਰੀ ਖੋਹ ਦੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਪੀੜਿਤ ਔਰਤ ਅਨੂ ਨੇ ਦੱਸਿਆ ਕਿ ਉਹ ਢੁੱਡੀਕੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਜਗਰਾਉਂ ਅਨਾਰਕਲੀ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਹੈ ਅੱਜ ਆਪਣੇ ਪਿੰਡੋਂ ਜਦੋਂ ਉਹ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਜਿਵੇਂ ਹੀ ਕੁੱਕੜ ਚੌਂਕ ਦੇ ਨੇੜੇ ਪਹੁੰਚੀ ਤਾਂ ਕਮਲ ਚੌਂਕ ਵਾਲੀ ਸਾਈਡ ਤੋਂ ਮੋਟਰਸਾਈਕਲ ਸਵਾਰ ਆਏ ਦੋ ਲੁਟੇਰਿਆਂ ਨੇ ਝਪਟ ਮਾਰ ਕੇ ਉਸਦਾ ਮੋਬਾਇਲ ਖੋ ਲਿਆ ਅਤੇ ਵੇਖਦੇ ਹੀ ਵੇਖਦੇ ਫਰਾਰ ਹੋ ਗਏ ਉਸਨੇ ਦੱਸਿਆ ਕਿ ਬਾਜ਼ਾਰ ਵਾਲੇ ਕੁਝ ਲੋਕਾਂ ਨੇ ਉਹਨਾਂ ਦਾ ਪਿੱਛਾ ਤਾਂ ਕੀਤਾ ਪਰ ਸ਼ਾਤਰ ਲੁਟੇਰੇ ਕਿਸੇ ਦੇ ਹੱਥ ਨਹੀਂ ਆਏ।
ਦੱਸ ਦਈਏ ਕਿ ਔਰਤ ਨਾਲ ਵਾਪਰੀ ਖੋਹ ਦੀ ਘਟਨਾ ਨੇੜੇ ਦੀ ਇੱਕ ਦੁਕਾਨ ਤੇ ਲੱਗੇ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਜਿਸ ਨੂੰ ਵੇਖਣ ਤੇ ਸਾਫ ਪਤਾ ਚੱਲਦਾ ਹੈ ਕਿ ਕਿਵੇਂ ਜਗਰਾਉਂ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਬੇਖੌਫ ਲੁਟੇਰੇ ਝਪਟ ਮਾਰ ਕੇ ਬਾਜ਼ਾਰ ਵਿੱਚੋਂ ਇੱਕ ਔਰਤ ਦਾ ਪਰਸ ਖੋਹ ਕੇ ਬੜੇ ਅਸਾਨੀ ਨਾਲ ਫਰਾਰ ਹੋ ਜਾਂਦੇ ਹਨ। ਜ਼ਿਕਰ ਜੋ ਹੋ ਗਿਆ ਕਿ ਘਟਨਾ ਤੋਂ ਕੁਝ ਹੀ ਦੂਰੀ ਤੇ ਸਥਿਤ ਕਮਲ ਚੌਂਕ ਵਿਖੇ ਹਰ ਸਮੇਂ ਪੁਲਿਸ ਦੀ ਨਾਕਾਬੰਦੀ ਰਹਿੰਦੀ ਹੈ ਪਰ ਇਸਦੇ ਬਾਵਜੂਦ ਬਾਈਕ ਸਵਾਰ ਬੇਖੌਫ ਨੂੰ ਟੇਰੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਆਏ ਦਿਨ ਕਿਸੇ ਨਾ ਕਿਸੇ ਅਜਿਹੀ ਲੁੱਟ ਖੋ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ ਅਤੇ ਫਿਰ ਬੜੀ ਆਸਾਨੀ ਨਾਲ ਫਰਾਰ ਵੀ ਹੋ ਜਾਂਦੇ ਹਨ ਜਦਕਿ ਅਜਿਹੀਆਂ ਘਟਨਾਵਾਂ ਦੀ ਪੁਲਿਸ ਨੂੰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਵੀ ਪੁਲਿਸ ਸਿਰਫ ਹੱਥ ਮਲਦੀ ਹੀ ਨਜ਼ਰ ਆਉਂਦੀ ਹੈ ਅਤੇ ਸ਼ਾਤਰ ਲੁਟੇਰੇ ਵਾਰਦਾਤ ਤੋਂ ਬਾਅਦ ਚਾਰ ਖਬਰਾਂ ਸੀ ਕਾਕਾ ਖੋ ਕੀਤੇ ਗਏ ਸਮਾਨ ਨੂੰ ਵੇਚ ਕੇ ਮੋਜਾਂ ਲੁੱਟਦੇ ਹੋਏ।