ਬਾਬੇ ਦੇ ਵਿਆਹ ਤੇ ਸ਼ਰਾਬ ਦੇ ਠੇਕੇ ਅਤੇ ਮਾਸ ਮੱਛੀ ਦੀ ਦੁਕਾਨਾਂ ਬੰਦ ਕਰਾਉਣ ਲਈ ਸੰਗਤ ਨੇ ਦੇ ਦਿੱਤਾ ਅਲਟੀਮੇਟਮ
ਰੋਹਿਤ ਗੁਪਤਾ
ਗੁਰਦਾਸਪੁਰ, 21 ਅਗਸਤ 2025 - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਅੱਜ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਬਟਾਲਾ ਦੇ ਐਸਡੀਐਮ ਅਤੇ ਐਸਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵਾਲੇ ਦਿਨ ਬਟਾਲਾ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਜਿਨਾਂ ਵਿੱਚ ਨਗਰ ਕੀਰਤਨ ਨਿਕਲਣਾ ਹੈ ਉਨਾ ਇਲਾਕਿਆਂ ਵਿੱਚ ਨਾਂ ਤਾਂ ਮਾਸ ਮੱਛੀ ਦੀਆਂ ਦੁਕਾਨਾਂ ਖੁੱਲਣ ਅਤੇ ਨਾ ਹੀ ਸ਼ਰਾਬ ਦੇ ਠੇਕੇ ਖੁੱਲਣ ਇਸ ਦੇ ਨਾਲ ਨਾਲ ਨਗਰ ਕੀਰਤਨ ਦੌਰਾਨ ਹੁੱਲੜਬਾਜ਼ੀ ਅਤੇ ਸ਼ਰਾਰਤਾਂ ਕਰਨ ਵਾਲਿਆਂ ਨੂੰ ਵੀ ਰੋਕਿਆ ਜਾਵੇ ਅਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਤਿਕਾਰ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਉਹ ਖੁਦ ਠੇਕੇ ਬੰਦ ਕਰਾਉਣਗੇ ਅਤੇ ਹੁਲੜਬਾਜਾਂ ਨੂੰ ਸਿੱਧੇ ਕਰਨਗੇ ।
ਦੂਜੇ ਪਾਸੇ ਇਸ ਸਬੰਧ ਦੇ ਵਿੱਚ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਨੇ ਕਿਹਾ ਕਿ ਜੋ ਸਾਨੂੰ ਮੰਗ ਪੱਤਰ ਮਿਲਿਆ ਹੈ ਉਸ ਤੇ ਅਮਲ ਕੀਤਾ ਜਾਏਗਾ ਕਿਉਂਕਿ ਇੱਕ ਬੇਹਦ ਧਾਰਮਿਕ ਅਤੇ ਪਵਿੱਤਰ ਸਮਾਗਮ ਹੈ ਇਸ ਲਈ ਸੰਗਤ ਦੀਆਂ ਮੰਗਾ ਬਿਲਕੁਲ ਜਾਇਜ ਹਨ ਜੋ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕੋਸ਼ਿਸ਼ ਕੀਤੀ ਜਾਏਗੀ ਕਿ ਇਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ।