ਚੋਰੀ ਦੇ ਲੱਖਾਂ ਦੇ ਗਹਿਣੇ ਸਮੇਤ ਤਿੰਨ ਹਿਮਾਚਲ ਲਈ ਪੁਲਿਸ ਨੇ ਕੀਤੇ ਗ੍ਰਿਫਤਾਰ
24 ਘੰਟਿਆਂ ਵਿੱਚ ਸੁਲਝਾਈ ਚੋਰੀ ਦੀ ਵਾਰਦਾਤ
ਰੋਹਿਤ ਗੁਪਤਾ
ਗੁਰਦਾਸਪੁਰ, 20 ਅਗਸਤ 2025 - ਕਾਦੀਆਂ ਦੇ ਰ ਜ਼ਿਆਦਾ ਰੋਡ ਤੇ 18 ਅਗਸਤ ਦੀ ਰਾਤ ਨੂੰ ਇਕ ਘਰ ਵਿੱਚੋਂ ਲੱਖਾਂ ਦੇ ਜੇਵਰ ਅਤੇ ਕੁਝ ਨਕਦੀ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਦੀਆਂ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਹੈ ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅੱਜ ਡੀਐਸਪੀ ਸ੍ਰੀ ਹਰਗੋਬਿੰਦਪੁਰ ਹਰੀਸ਼ ਬਹਿਲ ਨੇ ਦੱਸਿਆ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹਨਾਂ ਚੋਰਾਂ ਨੂੰ ਟਰੇਸ ਕੀਤਾ ਅਤੇ ਗਿਰਫਤਾਰ ਕਰਕੇ ਇਹਨਾਂ ਕੋਲੋਂ ਚੋਰੀ ਦਾ ਸਮਾਨ ਬਰਾਮਦ ਕਰ ਲਿਆ।
ਉਹਨਾਂ ਕਿਹਾ ਕਿ ਇਹ ਤਿੰਨੋਂ ਚੋਰ ਹਿਮਾਚਲ ਦੇ ਰਹਿਣ ਵਾਲੇ ਸਨ ਅਤੇ ਕਾਦੀਆਂ ਵਿਖੇ ਵੱਖ ਵੱਖ ਥਾਵਾਂ ਤੇ ਮਜ਼ਦੂਰ ਬਣ ਕੇ ਕੰਮ ਕਰ ਰਹੇ ਸਨ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ਕਿ ਕਿਤੇ ਇਹਨਾਂ ਵੱਲੋਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਗਿਆ । ਦੱਸਿਆ ਗਿਆ ਹੈ ਕਿ ਇਹਨਾਂ ਵਿੱਚੋਂ ਇੱਕ ਦੇ ਖਿਲਾਫ 10 ਅਤੇ ਦੂਸਰੇ ਦੇ ਖਿਲਫ ਛੇ ਮਾਮਲੇ ਪਹਿਲਾਂ ਹੀ ਦਰਜ ਹਨ।