ਟੀਐਸਪੀਐਲ ਨੇ ਮਾਨਸਾ ਜਿਲ੍ਹੇ ’ਚ ਸਾਲ ਭਰ ਦੌਰਾਨ ਸਾਢੇ ਤਿੰਨ ਲੱਖ ਰੁੱਖ ਲਾਉਣ ਦਾ ਟੀਚਾ ਮਿਥਿਆ
ਅਸ਼ੋਕ ਵਰਮਾ
ਮਾਨਸਾ, 20 ਅਗਸਤ 2025 : ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ), ਵੇਦਾਂਤਾ ਪਾਵਰ ਦੀ ਇਕਾਈ ਅਤੇ ਉੱਤਰੀ ਭਾਰਤ ਦਾ ਸਭ ਤੋਂ ਵੱਡੇ ਨਿੱਜੀ ਤਾਪ ਬਿਜਲੀ ਘਰ (1980 ਮੈਗਾਵਾਟ ਸਮਰੱਥਾ)ਨੇ 76ਵੀਂ ਜ਼ਿਲ੍ਹਾ ਪੱਧਰੀ ਵਣ ਉਤਸਵ ਪ੍ਰੋਗਰਾਮ ਤਹਿਤ ਆਉਣ ਵਾਲੇ ਇੱਕ ਸਾਲ ਦੌਰਾਨ ਇਲਾਕੇ ਵਿੱਚ 20 ਹਜ਼ਾਰ ਤੋਂ ਵੱਧ ਰੁੱਖ ਲਾਉਣ ਟੀਚਾ ਮਿਥਿਆ ਹੈ ਤਾਂ ਜੋ ਵਾਤਾਵਰਨ ਦੀ ਰਾਖੀ ਕਰਨ ਅਤੇ ਟਿਕਾਊ ਵਿਕਾਸ ’ਚ ਸੰਸਥਾ ਦੀ ਸ਼ਮੂਲੀਅਤ ਵਧਾਈ ਜਾ ਸਕੇ। ਇਸ ਵਣ ਮਹਾਂ ਉਤਸਵ ਦੇ ਮੌਕੇ, ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਅਤੇ ਪੰਜਾਬ ਵਣ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਰੁੱਖ ਲਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਇਸ ਸਾਲ ਪੂਰੇ ਜ਼ਿਲ੍ਹੇ ਵਿੱਚ 3.5 ਲੱਖ ਤੋਂ ਵੱਧ ਰੁੱਖ ਲਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਮਾਨਸਾ ਦੇ ਡਿਪਟੀ ਕਮੀਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਵਣ ਅਧਿਕਾਰੀ ਸ਼੍ਰੀ ਪਵਨ ਸ਼੍ਰੀਧਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਭਗੀਰਥ ਮੀਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਈ।
ਟੀਐਸਪੀਐਲ ਦਾ ਮੰਨਣਾ ਹੈ ਕਿ 20 ਹਜ਼ਾਰ ਪੌਦਿਆਂ ਦੇ ਯੋਗਦਾਨ ਨਾਲ ਸੰਸਥਾ ਇਸ ਮੁਹਿੰਮ ਵਿੱਚ ਇੱਕ ਵੱਡੇ ਹਿੱਸੇਦਾਰ ਵਜੋਂ ਉੱਭਰ ਕੇ ਸਾਹਮਣੇ ਆਏਗੀ। ਅਧਿਅਕਾਰੀਆਂ ਦਾ ਕਹਿਣਾ ਹੈ ਕਿ ਪਿਛੇ ਕੁੱਝ ਸਾਲਾਂ ਦੌਰਾਨ ਟੀਐਸਪੀਐਲ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਇਕ ਪ੍ਰਭਾਵਸ਼ਾਲੀ ਸਨਅਤੀ ਭਾਗੀਦਾਰ ਵਜੋਂ ਸਾਹਮਣੇ ਆਈ ਹੈ। ਕੰਪਨੀ ਨੇ ਆਪਣੇ ਪਲਾਂਟ ਵਿੱਚ 800 ਏਕੜ ਤੋਂ ਵੱਧ ਖੇਤਰ ਵਿੱਚ ਹਰੀ ਪੱਟੀ (ਗ੍ਰੀਨ ਬੈਲਟ) ਦੀ ਉਸਾਰੀ ਕੀਤੀ ਹੈ, ਜਿਸ ਵਿੱਚ ਅੱਠ ਲੱਖ ਤੋਂ ਵੱਧ ਰੁੱਖ ਲੱਗੇ ਹੋਏ ਹਨ। ਇਸ ਗ੍ਰੀਨ ਬੈਲਟ ਨੇ ਮਾਨਸਾ ਦੇ ਵਣ ਖੇਤਰ ਵਿੱਚ ਲਗਭਗ 84 ਫੀਸਦੀ ਯੋਗਦਾਨ ਪਾਇਆ ਹੈ। ਸਾਲ 2015 ਵਿੱਚ, ਤਾਪ ਬਿਜਲੀ ਘਰ ਨੇ ਇਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦੋ ਲੱਖ ਤੋਂ ਵੱਧ ਬੂਟੇ ਲਾ ਕੇ ਗਿਨੀਜ਼ ਬੁੱਕ ਵਿਚ ਆਪਣਾ ਨਾਮ ਦਰਜ ਕਰਵਾਇਆ ਸੀ ਜੋ ਕਿ ਕੰਪਨੀ ਦੇ ਵਾਤਾਵਰਣ ਪੱਖੀ ਹੋਣ ਦਾ ਪ੍ਰਤੀਕ ਹੈ।
ਰੁੱਖ ਲਗਾਉਣ ਤੋਂ ਇਲਾਵਾ, ਟੀਐਸਪੀਐਲ ਪਰਾਲੀ ਸਾੜਨ ਵਰਗੀਆਂ ਗੰਭੀਰ ਵਾਤਾਵਰਣ ਸੰਬੰਧੀ ਮੁਸ਼ਕਿਲਾਂ ਨਾਲ ਨਜਿੱਠਣਵੱਲ ਵੀ ਸ਼ਲਾਘਾਯੋਗ ਯਤਨ ਕਰ ਰਿਹਾ ਹੈ। ਪਿਛਲੇ ਸਾਲ, ਕੰਪਨੀ ਨੇ ਆਪਣੇ ਰਣਨੀਤਕ ਸਾਥੀਆਂ ਰਾਹੀਂ ਅੱਠ ਲੱਖ ਟਨ ਤੋਂ ਵੱਧ ਪਰਾਲ਼ੀ ਇਕੱਠੀ ਕੀਤੀ ਸੀ, ਜਿਸਨੂੰ ਜੀਵ ਈਂਧਣ (ਬਾਇਓ-ਪੈਲੇਟ) ਵਿਚ ਬਦਲ ਕੇ ਤਾਪਘਰ ਵਿੱਚ ਕੋਲੇ ਦੀ ਥਾਂ ਵਰਤਿਆ ਜਾ ਰਿਹਾ ਹੈ। ਕੰਪਨੀ ਨੇ ਆਪਣੇ ਟਿਕਾਊ ਵਿਕਾਸ ਦੇ ਟੀਚਿਆਂ ਅਧੀਨ, ਆਪਣੇ ਇਸਤੇਮਾਲ ਹੋਣ ਵਾਲੇ ਵਾਹਨਾਂ ਵਿੱਚ ਬਿਜਲੀ ਵਾਹਨ (ਇਲੈਕਟ੍ਰਿਕ ਵਾਹਨ) ਵੀ ਸ਼ਾਮਲ ਕੀਤੇ ਹਨ, ਤਾਂ ਜੋ ਆਪਣਾ ਕਾਰਬਨ ਫੁੱਟਪ੍ਰਿੰਟ ਘੱਟ ਕਰ ਸਕੇ। ਰੁੱਖ ਲਗਾਉਣ, ਸਾਫ਼ ਊਰਜਾ ਵੱਲ ਬਦਲਾਅ ਕਰਕੇ ਅਤੇ ਬਚਤ ਤੋਂ ਊਰਜਾ ਤਕ ਵਰਗੇ ਉਪਰਾਲਿਆਂ ਰਾਹੀਂ ਟੀਐਸਪੀਐਲ ਮੌਸਮੀ ਤਬਦੀਲੀ ’ਤੇ ਵੀ ਅਸਰ ਪਾ ਰਹੀ ਹੈ। ਵਿੱਤੀ ਵਰੇ 2024-25 ਵਿੱਚ ਵੀ ਇਹਨਾਂ ਉਪਰਾਲਿਆਂ ਰਾਹੀਂ ਕੰਪਨੀ ਨੇ ਲਗਭਗ 15 ਲੱਖ ਟਨ ਕਾਰਬਨ ਉਤਸਰਜਨ ਘਟਾਇਆ ਸੀ।