ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਆਧੁਨਿਕ ਭਾਰਤ ਦੇ ਸ਼ਿਲਪਕਾਰ ਸਨ ਸਵ. ਰਾਜੀਵ ਗਾਂਧੀ: ਪਵਨ ਦੀਵਾਨ
ਪ੍ਰਮੋਦ ਭਾਰਤੀ
ਲੁਧਿਆਣਾ, 20 ਅਗਸਤ,2025
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਅੱਜ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਦੀ ਅਗਵਾਈ ਹੇਠ ਅਯੋਜਿਤ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਕਾਂਗਰਸੀ ਵਰਕਰਾਂ ਨੇ ਸਵ. ਰਾਜੀਵ ਗਾਂਧੀ ਜੀ ਦੀ ਤਸਵੀਰ ਅੱਗੇ ਫੁੱਲ ਭੇਂਟ ਕਰਕੇ ਆਧੁਨਿਕ ਭਾਰਤ ਦੀ ਨੀਂਹ ਰੱਖਣ ਵਿੱਚ ਉਹਨਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ।
ਪਵਨ ਦੀਵਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜੀਵ ਗਾਂਧੀ ਜੀ ਨੂੰ ਆਧੁਨਿਕ ਭਾਰਤ ਦਾ ਸ਼ਿਲਪਕਾਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਵੋਟ ਦੀ ਉਮਰ 18 ਸਾਲ ਕਰਨ, ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ, ਆਈ.ਟੀ. ਅਤੇ ਟੈਲੀਕਾਮ ਕ੍ਰਾਂਤੀ ਦੀ ਨੀਂਹ ਰੱਖਣ, ਮਹਿਲਾ ਸ਼ਕਤੀਕਰਨ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਕਈ ਇਤਿਹਾਸਿਕ ਕਦਮ ਚੁੱਕੇ, ਜਿਨ੍ਹਾਂ ਨੇ ਦੇਸ਼ ਨੂੰ ਨਵੇਂ ਵਿਕਾਸ ਪੱਧਰ ‘ਤੇ ਲਿਜਾਇਆ।
ਉਹਨਾਂ ਨੇ ਅਫਸੋਸ ਪ੍ਰਗਟਾਇਆ ਕਿ ਮੌਜੂਦਾ ਸਰਕਾਰ ਵੱਲੋਂ ਲਗਾਤਾਰ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਲੇਕਿਨ ਕਾਂਗਰਸ ਪਾਰਟੀ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਸਕੱਤਰ ਸੂਬਾ ਕਾਂਗਰਸ ਇੰਦਰਜੀਤ ਕਪੂਰ ਅਤੇ ਮੈਂਬਰ ਸੂਬਾ ਕਾਂਗਰਸ ਸੁਸ਼ੀਲ ਮਲਹੋਤਰਾ ਨੇ ਕਿਹਾ ਕਿ ਰਾਜੀਵ ਗਾਂਧੀ ਜੀ ਅੱਜ ਵੀ ਕਰੋੜਾਂ ਭਾਰਤੀਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਦੁਆਰਾ ਦਿਖਾਏ ਗਏ ਰਸਤੇ 'ਤੇ ਚੱਲ ਕੇ ਹੀ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਇਆ ਜਾ ਸਕਦਾ ਹੈ।
ਜਿੱਥੇ ਹੋਰਨਾਂ ਤੋਂ ਇਲਾਵਾ, ਇੰਦਰਜੀਤ ਕਪੂਰ ਸਕੱਤਰ ਸੂਬਾ ਕਾਂਗਰਸ, ਸੁਸ਼ੀਲ ਮਲਹੋਤਰਾ ਮੈਂਬਰ ਸੂਬਾ ਕਾਂਗਰਸ, ਅਸ਼ਵਨੀ ਗਰਗ, ਦੀਪਕ ਹੰਸ, ਰੋਹਿਤ ਪਾਹਵਾ, ਸੁਨੀਲ ਸਹਿਗਲ, ਵੀਰੇਂਦਰ ਸਿੰਘ ਬਿੱਲੂ, ਜੋਗਿੰਦਰ ਸਿੰਘ ਜੰਗੀ, ਰਜਨੀਸ਼ ਚੋਪੜਾ, ਰਾਜਨ ਮਰਵਾਹਾ, ਬਲਜੀਤ ਆਹੂਜਾ, ਹਰਪ੍ਰੀਤ ਮੱਕੜ, ਦਿਨੇਸ਼ ਸਿੰਗਲਾ, ਤਰਸੇਮ ਜਸੂਜਾ, ਲੱਕੀ ਲੁਧਿਆਣਾ, ਵਿਕਰਮ ਨਿਜਵਾਨ, ਰੂਪਮ ਜੁਨੇਜਾ, ਪੰਕਜ ਚੌਧਰੀ, ਵਿਪਨ, ਨਿਤਿਨ ਧਵਨ, ਜਤਿਨ ਵਰਮਾ ਆਦਿ ਵੀ ਮੌਜੂਦ ਸਨ।