11 ਦਿਨ ਤੋਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਦੋ ਛੋਟੇ ਛੋਟੇ ਬੱਚਿਆਂ ਦਾ ਪਿਓ
- ਫੋਨ ਕਾਲ ਨੇ ਪਰਿਵਾਰ ਨੂੰ ਪਾਇਆ ਡਰ, ਛੋਟੇ ਭਰਾ ਨੇ ਐਸ ਐਸ ਪੀ ਨੂੰ ਮੰਗ ਪੱਤਰ ਦੇਖ ਕੇ ਭਰਾ ਨੂੰ ਲੱਭਣ ਵਿੱਚ ਸਹਿਯੋਗ ਕਰਨ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਗਸਤ 2025 - ਘਰੋਂ ਆਪਣੀ ਐਕਟੀਵਾ ਤੇ ਕਰੀਬ 11 ਦਿਨ ਪਹਿਲਾਂ ਘਰ ਦਾ ਸਮਾਨ ਲੈਣ ਗਿਆ ਨੌਜਵਾਨ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ । ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਹੋਰ ਜਗ੍ਹਾਵਾਂ ਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਪਤਾ ਨਾ ਲੱਗਿਆ ਜਿਸ ਕਾਰਨ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਬ ਹੋਇਆ ਨੌਜਵਾਨ ਪ੍ਰਭਜੀਤ ਸਿੰਘ ਦੋ ਬੱਚਿਆਂ ਦਾ ਕੀਤਾ ਹੈ ਤੇ ਪੂਰਾ ਪਰਿਵਾਰ ਉਥੇ ਸਿਰ ਤੇ ਚਲਦਾ ਹੈ। ਪਰਿਵਾਰ ਉਸ ਵੇਲੇ ਹੋਰ ਡਰ ਗਿਆ ਜਦੋਂ ਬੀਤੇ ਕੱਲ ਪ੍ਰਭਜੀਤ ਸਿੰਘ ਦੇ ਨੰਬਰ ਤੋਂ ਇੱਕ ਫੋਨ ਆਇਆ ਤੇ ਪਰਿਵਾਰ ਨੂੰ ਦੱਸਿਆ ਗਿਆ ਕਿ ਪ੍ਰਭਜੀਤ ਉਸਦੇ ਕੋਲ ਹੈ ਅਤੇ ਜਲਦੀ ਹੀ ਉਸ ਨਾਲ ਗੱਲ ਕਰਵਾਈ ਜਾਏਗੀ ਪਰ ਦੋ ਦਿਨ ਗੁਜਰਨ ਦੇ ਬਾਵਜੂਦ ਦੁਬਾਰਾ ਕਾਲ ਨਹੀਂ ਆਈ । ਪ੍ਰਭਜੀਤ ਸਿੰਘ ਦੇ ਛੋਟੇ ਭਰਾ ਸਿਮਰਨਜੀਤ ਸਿੰਘ ਨੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਵਿੱਚ ਪੁਲਿਸ ਉਸ ਦੀ ਮਦਦ ਕਰੇ।
ਸਿਮਰਜੀਤ ਸਿੰਘ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਪ੍ਰਭਜੀਤ ਸਿੰਘ ਵਾਸੀ ਪਿੰਡ ਭੰਡਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜੋ 11 ਅਗਸਤ ਸੋਮਵਾਰ ਕਰੀਬ ਸਵੇਰੇ 8-30 ਆਪਣੀ ਐਕਟਿਵਾ ਤੇ ਆਪਣੇ ਘਰੋਂ ਕੁਝ ਸਮਾਨ ਲੈਣ ਲਈ ਗਿਆ ਸੀ ਪਰ ਅੱਜ ਤੱਕ ਉਹ ਘਰ ਵਾਪਸ ਨਹੀ ਆਇਆ। ਜਿਸ ਸਬੰਧੀ ਅਸੀ ਥਾਣਾ ਘੁੰਮਣ ਕਲਾਂ ਵਿਖੇ ਵੀ ਇਤਲਾਹ ਦਿੱਤੀ ਸੀ। ਇਸ ਸਬੰਧੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਮੇਰੇ ਭਰਾ ਦੇ ਦੇ ਬੱਚੇ ਹਨ ਅਤੇ ਪਰਿਵਾਰ ਵੀ ਉਸੇ ਉਪਰ ਹੀ ਨਿਰਭਰ ਹੈ।
ਉਸਨੇ ਦੱਸਿਆ ਕਿ 19 ਅਗਸਤ ਨੂੰ ਸ਼ਾਮ ਕਰੀਬ 7 ਤੋਂ 8 ਵਜੇ ਮੇਰੇ ਭਰਾ ਦੇ ਮੋਬਾਇਲ ਨੰਬਰ ਤੇ ਇੱਕ ਨਾਮਾਲਮ ਵਿਅਕਤੀ ਵੱਲੋਂ ਕਾਲ ਕੀਤੀ ਗਈ ਜਿਸ ਨੇ ਕਿਹਾ ਕਿ ਤੁਹਾਡਾ ਭਰਾ ਮੇਰੇ ਕੋਲ ਹੈ ਅਤੇ ਮੈਂ 10 ਮਿੰਟ ਤੱਕ ਉਸਦੀ ਤੁਹਾਡੇ ਨਾਲ ਗੱਲ ਕਰਵਾਉਂਦਾ ਹਾਂ ਪਰ ਉਸ ਤੋਂ ਬਾਦ ਉਸਨੇ ਆਪਣਾ ਮੋਬਾਇਲ ਸਵਿਚ ਆਫ ਕਰ ਦਿੱਤਾ। ਅੱਜ ਅਸੀਂ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਹੈ ਕਿ ਮੇਰੇ ਭਰਾ ਨੂੰ ਲੱਭ ਕੇ ਘਰੋਂ ਵਾਪਸ ਲਿਆਂਦਾ ਜਾਵੇ ।