ਪੁਲਿਸ ਵਾਲਿਆਂ ਨੇ ਲੱਭਿਆ ਮੋਬਾਇਲ ਮਾਲਕ ਨੂੰ
ਪੇਟੀਐਮ ਵਿੱਚ ਸਨ ਇਕ ਲੱਖ ਤੋਂ ਵੱਧ ਰੁਪਈਏ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਦੋ ਟਰੈਫਿਕ ਪੁਲਿਸ ਅਧਿਕਾਰੀਆਂ ਨੇ ਇੱਕ ਵਿਅਕਤੀ ਦਾ ਗਵਚਿਆ ਹੋਇਆ ਮੋਬਾਇਲ ਫੋਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਕੈਥਿਕ ਪੁਲਿਸ ਵਿੱਚ ਏਐਸਆਈ ਸਤਨਾਮ ਸਿੰਘ ਅਤੇ ਰਕੇਸ਼ ਕੁਮਾਰ ਜਿਨਾਂ ਦੀ ਡਿਊਟੀ ਸਰਕਾਰੀ ਸਕੂਲ ਲੜਕੀਆਂ ਦੇ ਬਾਹਰ ਲੱਗੀ ਸੀ , ਨੂੰ ਸੜਕ ਤੇ ਡਿੱਗਿਆ ਇੱਕ ਮੋਬਾਇਲ ਮਿਲਿਆ ਤਾਂ ਉਹਨਾਂ ਨੇ ਮੋਬਾਈਲ ਵਿਚ ਫੀਡ ਕੀਤੇ ਗਏ ਨੰਬਰਾਂ ਦੇ ਅਧਾਰ ਤੇ ਇਸ ਦੇ ਮਾਲਕ ਦੀ ਪਹਿਚਾਣ ਕੀਤੀ ਅਤੇ ਉਸ ਨੂੰ ਬੁਲਾਇਆ । ਹੈਰਾਨੀ ਦੀ ਗੱਲ ਇਹ ਸੀ ਕਿ ਫੋਨ ਵਿੱਚ ਕੋਈ ਲੋਕ ਨਹੀਂ ਲੱਗਿਆ ਸੀ ਤੇ ਪੇਟੀਐਮ ਵਿੱਚ ਵੀ ਲੱਖ ਰੁਪਏ ਤੋਂ ਵੱਧ ਰੁਪਏ ਬੈਲਂਸ ਸਨ। ਮੋਬਾਇਲ ਦਾ ਮਾਲਕ ਕਿਸ਼ੋਰ ਕੁਮਾਰ ਜੋ ਨੇੜੇ ਹੀ ਸਬਜ਼ੀ ਮੰਡੀ ਵਿਖੇ ਰਹਿੰਦਾ ਸੀ , ਟਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਫੋਨ ਕਰਨ ਤੇ ਜਦੋਂ ਫੋਨ ਲੈਣ ਪਹੁੰਚਿਆ ਤਾਂ ਉਸ ਕੋਲੋਂ ਪੇ ਟੀ ਐਮ ਅਤੇ ਫੋਨ ਬਾਰੇ ਹੋਰ ਜਾਣਕਾਰੀ ਹਾਸਲ ਕਰਕੇ ਉਸ ਨੂੰ ਫੋਨ ਵਾਪਸ ਕਰ ਦਿੱਤਾ ਗਿਆ ।