ਚੋਰਾਂ ਨੂੰ ਕਾਬੂ ਕਰ ਕੇ ਸਮਾਨ ਕੀਤਾ ਬਰਾਮਦ
ਖੋਹ ਕੀਤੇ 14 ਮੋਬਾਇਲ ਫੋਨ, ਚਾਂਦੀ ਦੀ ਚੇਨ, ਲੋਹਾ ਦਾਤਰ ਤੇ ਮੋਟਰਸਾਈਕਲ ਸਮੇਤ 2 ਦੋਸ਼ੀ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 11 ਅਗਸਤ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਅਤੇ ਦਿਹਾਤੀ ਰੁਪਿੰਦਰ ਸਿੰਘ IPS ਜੀ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਖੋਹ ਕੀਤੇ 14 ਮੋਬਾਇਲ ਫੋਨ, ਚਾਂਦੀ ਦੀ ਚੇਨ, ਲੋਹਾ ਦਾਤਰ ਤੇ ਮੋਟਰਸਾਈਕਲ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ, ਸਮੀਰ ਵਰਮਾ PPS/ADCP-1 ਲੁਧਿਆਣਾ ਅਤੇ ਦਵਿੰਦਰ ਕੁਮਾਰ PPS/ADCP NORTH ਨੇ ਦੱਸਿਆ ਕਿ INSP/SHO ਅੰਮ੍ਰਿਤਪਾਲ ਸਿੰਘ ਗਰੇਵਾਲ ਦੀ ਅਗਵਾਈ ਵਿੱਚ ASI ਹਰਮੇਸ਼ ਲਾਲ ਦੀ ਪੁਲਿਸ ਪਾਰਟੀ ਨੇ ਮਿਤੀ 09.08.2025 ਨੂੰ ਮੁਖਬਰ ਖਾਸ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਲੁਧਿਆਣਾ ਸ਼ਹਿਰ ਵਿੱਚ ਮੋਬਾਇਲ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਤੁਸ਼ਾਰ ਉਰਫ ਆਸ਼ੂ ਅਤੇ ਏਜਨਮੀਤ ਸਿੰਘ ਉਰਫ ਸੰਨੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 14 ਵੱਖ-ਵੱਖ ਮਾਰਕਾ ਦੇ ਮੋਬਾਇਲ ਫੋਨ, ਇੱਕ ਚਾਂਦੀ ਦੀ ਚੇਨ, ਇੱਕ ਲੋਹਾ ਦਾਤਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ PB-10-JZ-4348 ਬ੍ਰਾਮਦ ਕੀਤਾ। ਜਿਨਾਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਮੁਕਦਮਾ ਨੰਬਰ 147 ਮਿਤੀ 09-08-25 ਅ/ਧ 304-317(2)-3(5) BNS ਤਹਿਤ ਦਰਜ ਕੀਤਾ ਗਿਆ।ਜਿਸ ਦੀ ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਿਆ ਕਿ ਦੋਨੋਂ ਦੋਸ਼ੀ ਲੰਬੇ ਸਮੇਂ ਤੋਂ ਦਾਤਰ ਦੀ ਨੋਕ ‘ਤੇ ਮੋਬਾਇਲ ਖੋਹ ਦੀਆਂ ਵਾਰਦਾਤਾਂ ਕਰ ਰਹੇ ਸਨ। ਜਦਕਿ ਦੋਸ਼ੀ ਤੁਸ਼ਾਰ ਉਰਫ ਆਸ਼ੂ ਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਹਨ, ਜਿਹੜਾ ਕਿ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਇਹ ਗਤੀਵਿਧੀਆਂ ਸ਼ੁਰੂ ਕਰ ਚੁੱਕਾ ਸੀ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।