← ਪਿਛੇ ਪਰਤੋ
ਖੂਨ ਦੀ ਭਾਰੀ ਕਮੀ ਕਰਕੇ ਆਰਟ ਆਫ ਲਿਵਿੰਗ ਰਵੀ ਰਵੀ ਸ਼ੰਕਰ ਦੀ ਸੰਗਤ ਵੱਲੋਂ ਖੂਨਦਾਨ ਕੈਂਪ ਗੁਰਪ੍ਰੀਤ ਸਿੰਘ ਜਖਵਾਲੀ ਪਟਿਆਲਾ 21 ਅਗਸਤ 2025:- ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਦੇ ਸਹਿਯੋਗ ਨਾਲ ਆਰਟ ਆਫ ਲਿਵਿੰਗ ਸੰਸਥਾ ਸ੍ਰੀ ਰਵੀ ਰਵੀ ਸ਼ੰਕਰ ਜੀ ਦੀ ਸੰਗਤ ਵੱਲੋਂ ਬਲੱਡ ਸੈਂਟਰਾਂ ਚ ਖੂਨ ਦੀ ਭਾਰੀ ਕਮੀ ਹੋਣ ਕਰਕੇ ਐਮਰਜਸੀ ਖੂਨ ਦੇ ਕੈਂਪ ਲਗਾਏ ਜਾ ਰਹੇ ਹਨ। ਪ੍ਰੋਫੈਸਰ ਮਨਜੀਤ ਸਿੰਘ ਆਰਕੀਟੈਕਚਰ ਹਰੀਸ਼ ਮੰਗਲਾ ਤੇ ਸੰਦੀਪ ਸਿੰਘ ਨੇ ਅਤੇ ਹਿਉਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ ਦੇ ਮੈਂਬਰਾਂ ਨੇ ਸੁਰਵਿੰਦਰ ਸਿੰਘ ਛਾਬੜਾ ਸਾਹਿਬ ,ਦੀ ਪ੍ਰਧਾਨਗੀ ਹੇਠ ਡਾਕਟਰ ਅਰਸ਼ਦੀਪ ਕੌਰ ਅਤੇ ਸਾਗਰ ਅਰੋੜਾ ਦੀ ਰਹਿਨੁਮਾਈ ਵਿੱਚ ਖੂਨਦਾਨ ਕੀਤਾ ਗਿਆ, ਇਸ ਮੌਕੇ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਉਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ ਨੇ ਥੋੜੇ ਸ਼ਬਦਾਂ ਵਿੱਚ ਬੋਲਦੇ ਹੋਏ ਕਿਹਾ ਕਿ ਖੂਨ ਦੀ ਇਸ ਭਾਰੀ ਕਮੀ ਵਿੱਚ ਆਦਮੀ ਦੇ ਖੂਨ ਦਾ ਹੋਰ ਕੋਈ ਬਦਲ ਨਹੀਂ, ਸਾਨੂੰ ਵੱਧ ਚੜਕੇ ਖੂਨਦਾਨ ਕਰਨਾ ਚਾਹੀਦਾ ਹੈ। ਜਿਸ ਨਾਲ ਬਿਮਾਰ ਵਿਅਕਤੀ ਜਿੰਦਗੀ ਬਚਾਕੇ ਪਰਿਵਾਰਾਂ ਦੇ ਮੈਬਰਾਂ ਦੀ ਜ਼ਿੰਦਗੀ ਬਜਾਈ ਜਾ ਸਕੇ। ਇਸ ਬਰਸਾਤੀ ਮੌਸਮ ਦੌਰਾਨ ਜ਼ਿਆਦਾ ਲੋਕ ਬੀਮਾਰ ਹੁੰਦੇ ਹਨ ਅਤੇ ਖੂਨ ਦੀ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਅਖੀਰ ਵਿੱਚ ਜਗਤਾਰ ਸਿੰਘ ਜੱਗੀ ਨੇ ਖੂਨਦਾਨੀ ਲੋਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਖੂਨ ਦਾਨ ਕਰਨ ਦੀ ਅਪੀਲ ਵੀ ਕੀਤੀ।
Total Responses : 1104