ਸਿੱਖਿਆ ਵਿਭਾਗ ਵੱਲੋਂ ਅਧਿਆਪਕ ਮੁਅੱਤਲ
ਬੱਚੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼
ਚੰਡੀਗੜ੍ਹ, 26 ਸਤੰਬਰ 2025- ਸਿੱਖਿਆ ਵਿਭਾਗ ਦੇ ਵੱਲੋਂ ਇੱਕ ਅਧਿਆਪਕ ਨੂੰ ਬੱਚੇ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਤਹਿਤ ਸਸਪੈਂਡ ਕਰ ਦਿੱਤਾ ਹੈ। ਅਧਿਆਪਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਸਾਇੰਸ ਮਾਸਟਰ ਵਜੋਂ ਤੈਨਾਤ ਸੀ। ਵਿਭਾਗ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਹਰਜਿੰਦਰ ਸਿੰਘ ਦਾ ਮੁਅੱਤਲੀ ਤੋਂ ਬਾਅਦ ਹੈੱਡ ਕੁਆਰਟਰ ਡੀਈਓ (ਸੈ.ਸਿੱ) ਪਠਾਨਕੋਟ ਹੋਵੇਗਾ। ਹਾਲਾਂਕਿ ਉਸਨੂੰ ਸਸਪੈਂਡ ਦੇ ਦੌਰਾਨ ਭੱਤਾ ਮਿਲਦਾ ਰਹੇਗਾ।