Firing in Punjab : ਸਿਰਫ 3500 ਦੇ ਲੈਣ ਦੇਣ ਨੂੰ ਲੈ ਕੇ ਚਲ ਗਈ ਗੋਲੀ
ਨੌਜਵਾਨ ਹੋਇਆ ਜੱਖਮੀ ਗੋਲੀ ਚਲਾਉਂਣ ਵਾਲਾ ਮੋਕੇ ਤੋਂ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ : ਇੱਕ ਵਾਰ ਫਿਰ ਕਲਾਨੌਰ ਵਿੱਚ ਗੋਲੀ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿਰਫ 3500 ਦੇ ਲੈਣ ਦੇਣ ਨੂੰ ਲੈ ਕੇ ਹੋ ਰਹੀ ਬਹਿਸਬਾਜ਼ੀ ਤੋਂ ਬਾਅਦ ਕਲਾਨੌਰ ਦੇ ਅਗਵਾਨ ਰੋਡ ਤੇ ਇੱਕ ਸੈਲੂਨ ਦੇ ਬਾਹਰ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਹਰਜੀਤ ਸਿੰਘ ਨਾਮ ਦਾ ਨੌਜਵਾਨ ਜਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੋਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੁ ਕਰ ਦਿੱਤੀ ਗਈ ਹੈ।
ਮਾਮਲੇ ਦੇ ਤਫਤੀਸ਼ੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੌ ਵਿੱਅਕਤੀਆਂ’ਚ ਸੈਲੂਨ ਦੇ ਬਾਹਰ ਪਹਿਲਾਂ ਬਹਿਸਬਜੀ ਝੱਗੜਾ ਹੋ ਗਿਆ ਅਤੇ ਇਸ ਝੱਗੜੇ ਦੌਰਾਣ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਜੋ ਦੂਸਰੇ ਵਿਅਕਤੀ ਦੇ ਹੱਥ ਵਿੱਚ ਜਾ ਕੇ ਲੱਗੀ ਜ਼ਖਮੀ ਦੀ ਪਹਿਚਾਨ ਹਰਜੀਤ ਸਿੰਘ ਦੇ ਤੌਰ ਤੇ ਹੋਈ ਹੈ ਜੋ ਨਜ਼ਦੀਕੀ ਪਿੰਡ ਧੀਰੋਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਨੂੰ ਗੁਰਦਾਸਪੁਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜੱਦ ਕਿ ਦੂਸਰਾ ਗੋਲੀ ਚਲਾਉਂਣ ਵਾਲਾ ਵਿੱਅਕਤੀ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।