ਵਿਆਹ ਪੁਰਬ ਨੂੰ ਲੈ ਕੇ ਮਿਠਾਈਆਂ ਬਣਨੀਆਂ ਹੋਈਆਂ ਸ਼ੁਰੂ
ਬੀਬੀਆਂ ਚਾਵਾਂ ਨਾਲ ਕਰਦੀਆਂ ਹਨ ਮਿਠਾਈਆਂ ਬਣਾਉਣ ਦੀ ਸੇਵਾ , ਟਨਾਂ ਦੇ ਹਿਸਾਬ ਨਾਲ ਬਣਦੀ ਹੈ ਮਿਠਾਈ
ਰੋਹਿਤ ਗੁਪਤਾ
ਗੁਰਦਾਸਪੁਰ , 21ਅਗਸਤ 2025 :
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤ ਵਿੱਚ ਭਰਪੂਰ ਉਤਸਾਹ ਵੇਖਿਆ ਜਾਂਦਾ ਹੈ। ਇਸ ਵਾਰ ਵੀ ਆਪ ਪੂਰਬ 29 ਅਤੇ 30 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਬਾਬੇ ਦੇ ਵਿਆਹ ਦੀ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ 29 ਅਗਸਤ ਨੂੰ ਚੱਲ ਕੇ ਬਟਾਲਾ ਪਹੁੰਚੇਗਾ ਜਿੱਥੇ ਇਸ ਨਗਰ ਕੀਰਤਨ ਦਾ ਜਗ੍ਹਾ ਜਗ੍ਹਾ ਸਵਾਗਤ ਕੀਤਾ ਜਾਵੇਗਾ ਤੇ ਅਗਲੇ ਦਿਨ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਸੰਗਤ ਸਾਰੇ ਸ਼ਹਿਰ ਦੀ ਪਰਿਕਰਮਾ ਕਰੇਗੀ । ਪੂਰੇ ਬਟਾਲਾ ਸ਼ਹਿਰ ਨੂੰ ਇਸ ਮੌਕੇ ਸਜਾਇਆ ਜਾਂਦਾ ਹੈ ਅਤੇ ਸ਼ਹਿਰ ਵਿੱਚ ਵੀ ਵਿਆਹ ਵਰਗਾ ਮਾਹੌਲ ਹੀ ਹੁੰਦਾ ਹੈ। ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਅੱਜ ਤੋਂ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਵਿਖੇ ਵੱਖ-ਵੱਖ ਪਕਵਾਨ ਅਤੇ ਮਿਠਾਈਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਹਨ । ਵੱਡੀ ਗਿਣਤੀ ਵਿੱਚ ਬੀਬੀਆਂ ਸਵੇਰ ਤੋਂ ਹੀ ਮਿਠਾਈਆਂ ਤੇ ਪਕਵਾਨ ਬਣਾਉਣ ਦੀ ਸੇਵਾ ਵਿੱਚ ਲੱਗ ਪੈਂਦੀਆਂ ਹਨ। ਇਹ ਮਿੱਠਾ ਹੀ ਆ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੇ ਜਾਂਦੀਆਂ ਹਨ ਅਤੇ ਸੰਗਤ ਦੀ ਗਿਣਤੀ ਦੇ ਅਨੁਸਾਰ ਸੈਂਕੜਿਆਂ ਟਨਾਂ ਦੇ ਹਿਸਾਬ ਨਾਲ ਬਣਦੀਆਂ ਹਨ।