ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ
ਰੋਹਿਤ ਗੁਪਤਾ
ਬਟਾਲਾ, 21 ਅਗਸਤ 2025 : ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ 2025 ਨੂੰ ਸਮਰਪਿਤ ਟਾਰਚ ਰਿਲੇਅ 24 ਅਗਸਤ ਨੂੰ ਸ੍ਰੀ ਅੰਮ੍ਰਿਤਸਰ ਤੋਂ ਸਵੇਰੇ ਕਰੀਬ 8 ਵਜੇ ਚੱਲੇਗੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਜੈਂਤੀਪੁਰ ਨੇੜੇ ਕਰੀਬ ਸਵੇਰੇ 9 ਵਜੇ ਪਹੁੰਚੇਗੀ, ਜਿਥੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ 2025 ਨੂੰ ਸਮਰਪਿਤ ਟਾਰਚ ਰਿਲੇਅ ਨੂੰ ਜੈਂਤੀਪੁਰ ਅੱਡੇ ’ਤੇ ਰਸੀਵ ਕਰਨ ਉਪਰੰਤ ਟਾਰਚ ਰਿਲੇਅ ਬਟਾਲਾ ਸ਼ਾਹਿਰ ਵਿੱਚੋਂ ਦੀ ਹੁੰਦੇ ਹੋਏ ਬਟਾਲਾ ਬਾਈਪਾਸ ਉਸਮਾਨਪੁਰ ਸਿਟੀ ਤੋਂ ਨੌਸ਼ਹਿਰਾ ਮੱਝਾ ਸਿੰਘ ਤੋਂ ਧਾਰੀਵਾਲ ਤੋਂ ਗੁਰਦਾਸਪੁਰ ਜ਼ਿਲ੍ਹਾ ਖੇਡ ਦਫਤਰ ਗੁਰਦਾਸਪੁਰ ਵਿਖੇ ਪਹੁੰਚੇਗੀ।
ਉਨਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ 2025 ਨੂੰ ਸਮਰਪਿਤ ਟਾਰਚ ਰਿਲੇਅ ਪ੍ਰੋਗਰਾਮ ਲੋਕਾਂ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਕੱਢੀ ਜਾ ਰਹੀ ਹੈ।