ਧਾਰੀਵਾਲ ਵਿੱਚ ਨਹੀਂ ਹੋਈ ਸਫਾਈ ਕਰਮਚਾਰੀਆਂ ਨੇ ਧਾਰੀਵਾਲ ਦੀ ਵੱਡੀ ਨਹਿਰ ਤੇ ਰੋਡ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 7 ਅਗਸਤ 2025 - ਧਾਰੀਵਾਲ ਨਗਰ ਕੌਂਸਲ ਦੇ ਤਹਿਤ ਆਉਂਦੇ ਸਫਾਈ ਕਰਮਚਾਰੀਆਂ ਵੱਲੋਂ ਧਾਰੀਵਾਲ ਦੀ ਵੱਡੀ ਨਹਿਰ ਤੇ ਰੋਡ ਜਾਮ ਕਰਕੇ ੍ਰ ਰੋਸ਼ ਪ੍ਰਦਰਸ਼ਨ ਕੀਤਾ ਤੇ ਆਪਣਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ।ਮਾਮਲਾ ਕਿਸੇ ਵੱਲੋਂ ਸਫਾਈ ਕਰਮਚਾਰੀਆਂ ਨੂੰ ਫੋਨ ਦੇ ਉੱਪਰ ਗਾਲੀ ਗਲੋਚ ਕਰਨ ਦਾ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਦ ਥਾਣਾ ਧਾਰੀਵਾਲ ਐਸਐਚ ਓ ਇੰਸਪੈਕਟਰ ਹਰਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਫਾਈ ਕਰਮਚਾਰੀ ਜੋ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਜਾਂਚ ਤੋਂ ਬਾਅਦ ਕਾਰਵਾਈ ਦਾ ਅਸ਼ਵਾਸਨ ਦੇ ਕੇ ਜਾਮ ਖੁਲਵਾਇਆ।