ਲੈਂਡ ਪੂਲਿੰਗ ਸਕੀਮ ਖਿਲਾਫ ਹਾਈ ਕੋਰਟ ’ਚ ਇਕ ਹੋਰ ਪਟੀਸ਼ਨ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 7 ਅਗਸਤ, 2025: ਲੁਧਿਆਣਾ ਦੇ ਸਮਰਾਲਾ ਖੇਤਰ ਦੇ ਪਿੰਡ ਬਾਲਿਓ ਦੇ ਨਿਵਾਸੀਆਂ ਨੇ ਲੈਂਡ ਪੁਲਿੰਗ ਨੀਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ।
ਬਾਲਿਓ ਪਿੰਡ ਦੇ ਸਾਰੇ 102 ਜ਼ਮੀਨ ਮਾਲਕ, ਜਿਨ੍ਹਾਂ ਦੀ 250 ਏਕੜ ਜ਼ਮੀਨ ਪੁਲਿੰਗ ਨੀਤੀ ਲਈ ਨੋਟੀਫਾਈ ਕੀਤੀ ਗਈ ਹੈ, ਨੇ ਵੀ ਵਕੀਲ ਚਰਨਪਾਲ ਸਿੰਘ ਬਾਗੜੀ ਰਾਹੀਂ ਹਾਈ ਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਹੈ।